ਫੁੱਲ ਵੇਚਣ ਵਾਲੇ ਦੀ ਪਤਨੀ ਇਕ ਮਿੰਟ ‘ਚ ਬਣੀ 30 ਕਰੋੜ ਰੁਪਏ ਦੀ ਮਾਲਕ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਚੰਨਾਪਟਨਾ ਕਸਬੇ ਵਿੱਚ ਇੱਕ ਫੁਲ ਵੇਚਣ ਵਾਲੇ ਦੀ ਪਤਨੀ ਦੇ ਬੈਂਕ ਖਾਤੇ ਵਿੱਚ...

Rupees

ਬੇਂਗਲੁਰੁ: ਕਰਨਾਟਕ ਦੇ ਚੰਨਾਪਟਨਾ ਕਸਬੇ ਵਿੱਚ ਇੱਕ ਫੁਲ ਵੇਚਣ ਵਾਲੇ ਦੀ ਪਤਨੀ ਦੇ ਬੈਂਕ ਖਾਤੇ ਵਿੱਚ ਅਚਾਨਕ 30 ਕਰੋੜ ਰੁਪਏ ਜਮਾਂ ਹੋਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਫੁਲ ਵਿਕਰੇਤਾ ਦਾ ਨਾਮ ਸਈਦ ਮਲਿਕ ਬੁਰਹਾਨ ਹੈ।

ਮਿਲੀ ਜਾਣਕਾਰੀ ਅਨੁਸਾਰ ਇਸ ਗੱਲ ਦਾ ਖੁਲਾਸਾ ਉਦੋਂ ਹੋਇਆ ਜਦੋਂ ਬੁਰਹਾਨ ਦਾ ਪਰਵਾਰ ਮੈਡੀਕਲ ਜ਼ਰੂਰਤ ਲਈ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਸੀ, ਪਰ ਇਸ ਤੋਂ ਪਹਿਲਾਂ ਉਸਦੇ ਬੈਂਕ ਖਾਤੇ ਵਿਚ ਸਿਰਫ਼ 60 ਸਨ। ਉਹ ਅਚਾਨਕ ਕਰੋੜਾਂ ਵਿੱਚ ਕਿਵੇਂ ਤਬਦੀਲ ਹੋ ਗਏ। ਬੁਰਹਾਨ ਦੇ ਮੁਤਾਬਕ ਉਸਦੀ ਪਤਨੀ ਰੇਹਾਨਾ  ਦੇ ਅਕਾਉਂਟ ਵਿੱਚ ਇੰਨੀ ਵੱਡੀ ਰਕਮ ਜਮਾਂ ਕੀਤੀ ਗਈ ਹੈ।

ਇਸਦਾ ਪਤਾ ਲਗਾਉਣ ਲਈ 2 ਦਸੰਬਰ ਨੂੰ ਬੈਂਕ ਅਧਿਕਾਰੀ ਮੇਰੇ ਘਰ ਆਏ ਸਨ। ਉਨ੍ਹਾਂ ਨੇ ਮੈਨੂੰ ਆਧਾਰ ਕਾਰਡ ਪੇਸ਼ ਕਰਨ ਅਤੇ ਇੱਕ ਦਸਤਾਵੇਜ਼ ‘ਤੇ ਹਸਤਾਖਰ ਕਰਨ ਲਈ ਦਬਾਅ ਬਣਾਇਆ, ਲੇਕਿਨ ਮੈਂ ਅਜਿਹਾ ਨਹੀ ਕੀਤਾ।

ਬੁਰਹਾਨ ਦੇ ਬਿਆਨ ਅਨੁਸਾਰ ਉਸਨੇ ਇੱਕ ਆਨਲਾਇਨ ਪੋਰਟਲ ਤੋਂ ਸਾੜ੍ਹੀ ਖਰੀਦੀ ਸੀ, ਇਸਤੋਂ ਬਾਅਦ ਕਾਰ ਜਿੱਤਣ ‘ਤੇ ਉਸਤੋਂ ਬੈਂਕ ਦੀ ਡਿਟੇਲ ਮੰਗੀ ਗਈ ਸੀ। ਬੁਰਹਾਨ ਨੇ ਅੱਗੇ ਦੱਸਿਆ ਕਿ ਅਸੀਂ ਪ੍ਰੇਸ਼ਾਨ ਹੁੰਦੇ ਰਹੇ ਕਿ ਕਿਵੇਂ ਸਾਡੇ ਖਾਤੇ ਵਿੱਚ ਪੈਸਾ ਆਵੇਗਾ। ਬੁਰਹਾਨ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮਾਮਲੇ ਵਿੱਚ ਉਸਨੇ ਆਇਕਰ ਵਿਭਾਗ ਨੂੰ ਸ਼ਿਕਾਇਤ ਦਰਜ ਕਰਾਈ ਸੀ ਲੇਕਿਨ ਇਸ ਮਾਮਲੇ ਦੀ ਜਾਂਚ ਲਈ ਅਧਿਕਾਰੀ ਇੱਛੁਕ ਨਹੀਂ ਵਿਖਾਈ ਦਿੱਤੇ।

ਫਿਰ ਰਾਮਨਗਰ ਜਿਲ੍ਹੇ ਦੇ ਚੰਨਾਪਟਨਾ ਸ਼ਹਿਰ ਦੀ ਪੁਲਿਸ ਨੇ ਆਈਪੀਸੀ ਅਨੁਸਾਰ ਜਾਅਲੀ ਅਤੇ ਠੱਗੀ ਲਈ ਸੂਚਨਾ ਤਕਨੀਕੀ ਕਾਨੂੰਨ ਦੇ ਤਹਿਤ ਮਾਮਲੇ ਦਰਜ ਕੀਤੇ ਹਨ। ਪੁਲਿਸ ਨੇ ਦੱਸਿਆ ਕਿ, ਉਸਦੇ ਅਕਾਉਂਟ ਤੋਂ ਕਈ ਵਾਰ ਵਿੱਤੀ ਲੈਣ-ਦੇਣ ਕੀਤੇ, ਜਿਸਦੀ ਜਾਣਕਾਰੀ ਬੁਰਹਾਨ ਨੂੰ ਨਹੀਂ ਸੀ। ਅੱਗੇ ਪੁਲਿਸ ਨੇ ਦਾਅਵਾ ਕੀਤਾ ਹੈ ਕਿ, ਛੇਤੀ ਹੀ ਇਸਦਾ ਪਤਾ ਲਗਾ ਲਿਆ ਜਾਵੇਗਾ ਕਿ ਕਿਸ ਉਦੇਸ਼ ਨਾਲ ਟਰਾਂਜੇਕਸ਼ਨ ਹੋਈ ਹੈ ਅਤੇ ਇਸਦੇ ਪਿੱਛੇ ਕਿਸਦਾ ਹੱਥ ਹੈ।