ਲੋਕਤੰਤਰ ਦੇ ਮੌਕੇ ਦੇਖਣ ਨੂੰ ਮਿਲੇ ਅਨੋਖੇ ਰੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਤਾ ਦਾ ਅੰਤਿਮ ਸੰਸਕਾਰ ਪੂਰਾ ਕਰਕੇ ਸਿੱਧਾ ਵੋਟ ਪਾਉਣ ਪਹੁੰਚਿਆ ਵਿਅਕਤੀ

Phase 5 voting Madhya Pradesh man heads to vote right after fathers funera

ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ਦੇ ਪੰਜਵੇਂ ਪੜਾਅ ਲਈ 7 ਰਾਜਾਂ ਦੀਆਂ 51 ਸੀਟਾਂ ’ਤੇ ਵੋਟਿੰਗ ਜਾਰੀ ਹੈ। ਲੋਕ ਸਭਾ ਚੋਣਾਂ ਵਿਚ ਮੱਧ ਪ੍ਰਦੇਸ਼ ਵਿਚ ਇਕ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਇਕ ਵਿਅਕਤੀ ਨੇ ਅਪਣੇ ਪਿਤਾ ਦਾ ਅੰਤਿਮ ਸੰਸਕਾਰ ਪੂਰਾ ਕਰਕੇ ਸਿੱਧੇ ਪੋਲਿੰਗ ਬੂਥ ਪਹੁੰਚ ਕੇ ਅਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਇਕ ਤਸਵੀਰ ਸੋਸ਼ਲ ਮੀਡੀਆ ’ਤੇ ਜਨਤਕ ਕੀਤੀ ਗਈ ਹੈ ਜਿਸ ਵਿਚ ਇਹ ਵਿਅਕਤੀ ਚਿੱਟੇ ਕੱਪੜੇ ਪਾਏ ਹੋਏ ਹਨ।

ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਅਜਿਹੇ ਕੱਪੜੇ ਸਿਰਫ ਅੰਤਿਮ ਸੰਸਕਾਰ ’ਤੇ ਹੀ ਪਹਿਨੇ ਜਾਂਦੇ ਹਨ। ਇਸ ’ਤੇ ਕਈ ਲੋਕ ਟਵਿਟਰ ’ਤੇ ਤਾਰੀਫ਼ ਵੀ ਕਰ ਰਹੇ ਹਨ। ਇਕ ਵਿਅਕਤੀ ਨੇ ਟਵੀਟ ਕੀਤਾ ਕਿ ਬਹੁਤ ਵਧੀਆ। ਅਜਿਹੇ ਲੋਕ ਹੀ ਲੋਕਤੰਤਰ ਨੂੰ ਮਜ਼ਬੂਤ ਕਰਦੇ ਹਨ। ਤੁਹਾਨੂੰ ਸਲਾਮ। ਇਸ ਤੋਂ ਪਹਿਲਾਂ ਝਾਰਖੰਡ ਦੇ ਹਜ਼ਾਰੀਬਾਗ਼ ਵਿਚ ਵੀ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ ਜਿੱਥੇ 105 ਸਾਲ ਦੀ ਔਰਤ ਨੇ ਪੋਲਿੰਗ ਬੂਥ ’ਤੇ ਵੋਟ ਪਾਈ।

ਉਸ ਨੂੰ ਇਕ ਵਿਅਕਤੀ ਨੇ ਮੋਢੇ ਤੇ ਚੁਕਿਆ ਹੋਇਆ ਸੀ। ਇਸ ਪੜਾਅ ਵਿਚ ਕਾਂਗਰਸ ਦੇ ਦਿਗ਼ਜ ਆਗੂ ਚੋਣ ਮੈਦਾਨ ਵਿਚ ਉਤਰੇ ਹਨ। ਰਾਜਨਾਥ ਸਿੰਘ, ਸੋਨੀਆਂ ਗਾਂਧੀ, ਰਾਹੁਲ ਗਾਂਧੀ ਅਤੇ ਸਮਰਿਤੀ ਇਰਾਨੀ ਸਣੇ 674 ਉਮੀਦਵਾਰਾਂ ਦੇ ਭਵਿੱਖ ਦਾ ਫੈਸਲਾ ਅੱਜ ਨੂੰ 7 ਰਾਜਾਂ ਵਿਚ 51 ਸੀਟਾਂ 'ਤੇ ਹੋਣ ਵਾਲੀਆਂ ਚੋਣਾਂ ਵਿਚ ਕਰੀਬ 9 ਕਰੋੜ ਵੋਟਰ ਕਰਨਗੇ।

ਪੰਜਵੇਂ ਪੜਾਅ ਵਿਚ ਸਭ ਤੋਂ ਜ਼ਿਆਦਾ ਯੂਪੀ ਵਿਚ 14, ਬਿਹਾਰ ਵਿਚ 5 ਝਾਰਖੰਡ ਵਿਚ 4, ਮੱਧ ਪ੍ਰਦੇਸ਼ ਵਿਚ 7, ਰਾਜਸਥਾਨ ਵਿਚ 12, ਜੰਮੂ ਕਸ਼ਮੀਰ ਵਿਚ 2 ਅਤੇ ਪਛਮ ਬੰਗਾਲ ਵਿਚ 7 ਸੀਟਾਂ ਤੇ ਵੋਟਿੰਗ ਹੋ ਰਹੀ ਹੈ। ਇਸ ਪੜਾਅ ਵਿਚ 424 ਸੀਟਾਂ ਤੇ ਹੋਵੇਗੀ ਅਤੇ ਬਾਕੀ 118 ਸੀਟਾਂ ’ਤੇ 12 ਮਈ ਤੇ 19 ਮਈ ਨੂੰ ਵੋਟਾਂ ਪੈਣਗੀਆਂ।

ਬੀਜੇਪੀ ਲਈ ਇਹ ਪੜਾਅ ਬਹੁਤ ਚੁਣੌਤੀ ਭਰਿਆ ਰਹੇਗਾ ਕਿਉਂਕਿ ਬੀਜੇਪੀ ਨੇ ਸਾਲ 2104 ਦੀਆਂ ਲੋਕ ਸਭਾ ਚੋਣਾਂ ਵਿਚ ਇਹਨਾਂ ਸੀਟਾਂ ’ਤੇ ਵਧੀਆ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਸੀ। ਸਾਲ 2014 ਵਿਚ ਬੀਜੇਪੀ ਨੇ ਇਹਨਾਂ ਵਿਚ ਯੂਪੀ ਦੀਆਂ 12, ਰਾਜਸਥਾਨ ਦੀਆਂ 12, ਮੱਧ ਪ੍ਰਦੇਸ਼ ਦੀਆਂ 7, ਝਾਰਖੰਡ ਦੀਆਂ 4, ਬਿਹਾਰ ਦੀਆਂ 3 ਅਤੇ ਜੰਮੂ ਕਸ਼ਮੀਰ ਦੀ 1 ਸੀਟ ’ਤੇ ਜਿੱਤ ਹਾਸਲ ਕੀਤੀ ਸੀ।