ਮਾਲਿਆ ਦੀਆਂ 159 ਜਾਇਦਾਦਾਂ ਦੀ ਹੋਈ ਪਛਾਣ ਪਰ ਨਹੀਂ ਹੋ ਸਕਦੀ ਕੁਰਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬੰਗਲੌਰ ਪੁਲਿਸ ਨੇ ਦਿੱਲੀ ਦੀ ਇਕ ਅਦਾਲਤ 'ਚ ਕਿਹਾ ਕਿ ਉਸ ਨੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਦੀਆਂ 159 ਜਾਇਦਾਦਾਂ ਦੀ ਪਛਾਣ ਕੀਤੀ ਹੈ...........

Vijay Mallya

ਨਵੀਂ ਦਿੱਲੀ : ਬੰਗਲੌਰ ਪੁਲਿਸ ਨੇ ਦਿੱਲੀ ਦੀ ਇਕ ਅਦਾਲਤ 'ਚ ਕਿਹਾ ਕਿ ਉਸ ਨੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਦੀਆਂ 159 ਜਾਇਦਾਦਾਂ ਦੀ ਪਛਾਣ ਕੀਤੀ ਹੈ, ਪਰ ਫੇਰਾ ਉਲੰਘਣ ਨਾਲ ਸਬੰਧਤ ਈ.ਡੀ. ਵਲੋਂ ਉਸ ਵਿਰੁਧ ਦਰਜ ਧਨ ਸੋਧ ਮਾਮਲੇ 'ਚ ਪੁਲਿਸ ਇਨ੍ਹਾਂ 'ਚੋਂ ਕੋਈ ਵੀ ਜਾਇਦਾਦ ਕੁਰਕੀ ਨਹੀਂ ਕਰ ਸਕੀ ਹੈ। ਬੰਗਲੌਰ ਪੁਲਿਸ ਨੇ ਈ.ਡੀ. ਰਾਹੀਂ ਮੁੱਖ ਮੈਟ੍ਰੋਪਾਲਿਟਨ ਮੈਜਿਸਟ੍ਰੇਟ ਦੀਪਕ ਸਹਰਾਵਤ ਨੂੰ ਦਸਿਆ ਕਿ ਉਹ ਮਾਲਿਆ ਦੀ ਜਾਇਦਾਦ ਕੁਰਕੀ ਨਹੀਂ ਕਰ ਸਕੀ ਹੈ, ਕਿਉਂ ਕਿ ਇਨ੍ਹਾਂ 'ਚੋਂ ਕੁਝ ਨੂੰ ਮੁੰਬਈ ਖੇਤਰ ਦੇ ਈ.ਡੀ. ਨੇ ਕੁਰਕੀ ਕਰ ਲਿਆ ਹੈ ਅਤੇ ਬਾਕੀ ਜਾਇਦਾਦਾਂ ਨਕਦੀ ਦੀ ਪ੍ਰਕਿਰਿਆ ਦਾ ਹਿੱਸਾ ਹਨ।

ਇਸ ਮਾਮਲੇ 'ਚ ਸੰਮਨ ਤੋਂ ਬਚਣ ਕਾਰਨ ਅਦਾਲਤ ਨੇ ਚਾਰ ਜਨਵਰੀ ਨੂੰ ਮਾਲਿਆ ਨੂੰ ਭਗੌੜਾ ਐਲਾਨ ਕਰ ਦਿਤਾ ਸੀ।  ਈ.ਡੀ. ਦੇ ਵਿਸ਼ੇਸ਼ ਸਰਕਾਰੀ ਵਕੀਲ ਐਨ.ਕੇ. ਮੱਟਾ ਨੇ ਅਦਾਲਤ ਨੂੰ ਦਸਿਆ ਕਿ ਏਜੰਸੀ ਨੂੰ ਮਾਲਿਆ ਦੀਆਂ ਅਜਿਹੀਆਂ ਜਾਇਦਾਦਾਂ ਨੂੰ ਪਛਾਨਣ ਲਈ ਜ਼ਿਆਦਾ ਸਮਾਂ ਚਾਹੀਦਾ ਹੈ, ਜਿਨ੍ਹਾਂ ਨੂੰ ਕੁਰਕੀ ਕੀਤਾ ਜਾ ਸਕਦਾ ਹੈ।  ਅਦਾਲਤ ਨੇ ਏਜੰਸੀ ਦੀ ਅਪੀਲ ਨੂੰ ਮੰਨ ਲਿਆ ਹੈ ਅਤੇ ਬੰਗਲੌਰ ਪੁਲਿਸ ਨੂੰ ਨਿਰਦੇਸ਼ ਦਿਤਾ ਹੈ ਕਿ ਉਹ 11 ਅਕਤੂਬਰ ਤਕ ਨਵੀਂ ਰੀਪੋਰਟ ਦਾਖ਼ਲ ਕਰੇ।

ਮੱਟਾ ਨੇ ਕਿਹਾ ਕਿ ਬੰਗਲੌਰ ਪੁਲਿਸ ਨੇ ਕੁਰਕੀ ਆਦੇਸ਼ ਨੂੰ ਤਾਮੀਲ ਕਰਨ ਲਈ ਯੂਨਾਈਟਡ ਬ੍ਰੇਵਰੀਜ ਦੇ ਕਾਨੂੰਨੀ ਸਲਾਹਕਾਰ ਨਾਲ ਸੰਪਰਕ ਕੀਤਾ ਹੈ। ਇਹ ਆਦੇਸ਼ ਅਦਾਲਤ ਨੇ ਮਈ 'ਚ ਦਿਤਾ ਸੀ। ਸਲਾਹਕਾਰ ਨੇ ਦਸਿਆ ਕਿ ਈ.ਡੀ. ਮੁੰਬਈ ਨੇ ਇਨ੍ਹਾਂ 'ਚੋਂ ਕੁਝ ਜਾਇਦਾਦ ਜਬਤ ਕਰ ਲਈ ਹੈ ਤੇ ਹੋਰ ਜਾਇਦਾਦ ਕਰਨਾਟਕ ਹਾਈ ਕੋਰਟ ਵਲੋਂ ਨਿਯੁਕਤ ਕੀਤੇ ਗਏ ਲਿਕਵੀਡੇਟਰ ਤਹਿਤ ਹਨ।   (ਏਜੰਸੀ)