'ਮਾੜੇ ਹਾਲਾਤ' ਵਿਚ ਭਾਜਪਾ 'ਰਾਮ ਰਾਜ' ਕਿਵੇਂ ਸਥਾਪਤ ਕਰੇਗੀ? : ਸ਼ਿਵ ਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਭਾਜਪਾ ਦੇ ਵਿਧਾਇਕ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਕਿ...............

Shiv Sena

ਮੁੰਬਈ : ਦੇਸ਼ ਵਿਚ ਵਾਪਰ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਬਾਰੇ ਭਾਜਪਾ ਦੇ ਵਿਧਾਇਕ ਦੇ ਬਿਆਨ 'ਤੇ ਪ੍ਰਤੀਕਰਮ ਦਿੰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਕਾਨੂੰਨ ਵਿਵਸਥਾ ਕੰਟਰੋਲ ਤੋਂ ਬਾਹਰ ਚਲੀ ਗਈ ਹੈ ਤਾਂ ਇਸ ਹਾਲਤ ਵਿਚ ਭਾਜਪਾ 'ਰਾਮ ਰਾਜ' ਕਿਵੇਂ ਸਥਾਪਤ ਕਰੇਗੀ?  ਅਪਣੀ ਭਾਈਵਾਲ ਪਾਰਟੀ 'ਤੇ ਹਮਲਾ ਕਰਦਿਆਂ ਸ਼ਿਵ ਸੈਨਾ ਨੇ ਕਿਹਾ ਕਿ ਜੋ ਹਾਲੇ ਸੱਤਾ ਵਿਚ ਹਨ, ਉਨ੍ਹਾਂ ਦਾ ਨਜ਼ਰੀਆ 2012 ਵਿਚ ਦਸੰਬਰ ਮਹੀਨੇ ਵਿਚ ਵਾਪਰੇ ਨਿਰਭਿਆ ਕਾਂਡ ਸਮੇਂ ਅਲੱਗ ਸੀ। ਪਾਰਟੀ ਨੇ ਕਿਹਾ ਕਿ ਸਕਕਾਰ ਬਦਲੀ ਪਰ ਬਲਾਤਕਾਰ ਦੀਆਂ ਘਟਨਾਵਾਂ ਨਹੀਂ ਰੁਕੀਆਂ। ਇਹ ਬੇਹੱਦ ਦੁਖਦ ਹੈ।

ਸ਼ਿਵ ਸੈਨਾ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਭਾਵਨਾਤਮਕ ਮੁੱਦਿਆਂ ਨਾਲ ਖਿਲਵਾੜ ਕਰਨਾ ਹਿੰਸਾ ਵਲ ਲਿਜਾ ਸਕਦਾ ਹੈ। ਸ਼ਿਵ ਸੈਨਾ ਨੇ ਕਿਹਾ ਕਿ ਭਗਵਾਨ ਰਾਮ ਨੇ ਕਦੇ ਵੀ ਇਸ ਤਰ੍ਹਾਂ ਦੀ ਰਾਜਨੀਤੀ ਲਈ ਜਿੱਤ ਦਾ ਸਮਰਥਨ ਨਹੀਂ ਕੀਤਾ ਸੀ। ਸ਼ਿਵ ਸੈਨਾ ਨੇ ਕਿਹਾ ਕਿ ਬਲਾਤਕਾਰ ਰੋਕਣ ਲਈ ਕਦਮ ਚੁੱਕਣ ਬਦਲੇ ਭਾਜਪਾ ਕਹਿ ਰਹੀ ਹੈ ਕਿ ਭਗਵਾਨ ਰਾਮ ਵੀ ਬਲਾਤਕਾਰ ਨਹੀਂ ਰੋਕ ਸਕਦੇ। (ਏਜੰਸੀ)