'ਅਗਨੀਵੇਸ਼ 'ਤੇ ਹਮਲਾ ਕਰਨ ਵਾਲਿਆਂ ਨੇ ਸਵਾਮੀ ਵਿਵੇਕਾਨੰਦ ਦੇ ਮੂੰਹ 'ਤੇ ਵੀ ਕਾਲਾ ਤੇਲ ਲਗਾ ਦੇਣਾ ਸੀ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ 19ਵੀਂ ਸ਼ਤਾਬਦੀ ਵਿਚ ਪੱਛਮੀ ਦੇਸ਼ਾਂ ਨੂੰ ਭਾਰਤੀ ਦਰਸ਼ਨ ਨਾਲ ਰੁਬਰੂ ਕਰਵਾਉਣ ਵਾਲੇ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਜੇਕਰ ਅੱਜ...

Shashi Tharoor

ਤਿਰੂਵੰਤਪੁਰਮ : ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ 19ਵੀਂ ਸ਼ਤਾਬਦੀ ਵਿਚ ਪੱਛਮੀ ਦੇਸ਼ਾਂ ਨੂੰ ਭਾਰਤੀ ਦਰਸ਼ਨ ਨਾਲ ਰੁਬਰੂ ਕਰਵਾਉਣ ਵਾਲੇ ਅਧਿਆਤਮਕ ਨੇਤਾ ਸਵਾਮੀ ਵਿਵੇਕਾਨੰਦ ਜੇਕਰ ਅੱਜ ਹੁੰਦੇ ਤਾਂ ਭਾਰਤ ਵਿਚ ਮਨੁੱਖਤਾ ਦਾ ਸਮਰਥਨ ਕਰਨ ਦੀ ਵਜ੍ਹਾ ਨਾਲ ਉਨ੍ਹਾਂ 'ਤੇ ਹਿੰਸਕ ਹਮਲੇ ਹੁੰਦੇ।  ਤਿਰੂਵੰਤਪੁਰਮ ਵਿਚ ਕਰਵਾਏ ਇਕ ਪ੍ਰੋਗਰਾਮ ਵਿਚ ਸ਼ਸ਼ੀ ਥਰੂਰ ਨੇ ਕਿਹਾ ਕਿ ਮੈਨੂੰ ਪੂਰਾ ਯਕੀਨ ਹੈ ਕਿ ਜੇਕਰ ਵਰਤਮਾਨ ਵਿਚ ਭਾਰਤ ਵਿਚ ਸਵਾਮੀ ਵਿਵੇਕਾਨੰਦ ਹੁੰਦੇ ਤਾਂ ਜਿਨ੍ਹਾਂ ਗੁੰਡਿਆਂ ਨੇ ਸਵਾਮੀ ਅਗਨੀਵੇਸ਼ 'ਤੇ ਹਮਲਾ ਕੀਤਾ ਹੈ, ਉਹੀ ਉਨ੍ਹਾਂ 'ਤੇ ਵੀ ਹਮਲਾ ਕਰਦੇ।