ਮੋਦੀ ਨੂੰ 'ਮੁਸਲਿਮ ਟੋਪੀ' ਪਾਉਣ ਤੋਂ ਪਰਹੇਜ਼ : ਥਰੂਰ
ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿਚ ਨਿਸ਼ਾਨਾ ਬਣਾਇਆ ਹੈ.................
ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿਚ ਨਿਸ਼ਾਨਾ ਬਣਾਇਆ ਹੈ। ਥਰੂਰ ਨੇ ਪੁਛਿਆ ਕਿ ਪ੍ਰਧਾਨ ਮੰਤਰੀ ਅਪਣੇ ਸਿਰ 'ਤੇ ਅਜੀਬ ਜਿਹੀ ਤੇ ਵੱਖ-ਵੱਖ ਤਰ੍ਹਾਂ ਦੀ ਪੱਗ ਤਾਂ ਬੰਨ੍ਹ ਲੈਂਦੇ ਹਨ ਪਰ ਮੁਸਲਿਮ ਟੋਪੀ ਪਾਉਣ ਤੋਂ ਪਰਹੇਜ਼ ਕਰਦੇ ਹਨ। ਕਲ ਤਿਰੂਵਨੰਤਪੁਰਮ ਵਿਚ ਹੋਏ ਸਮਾਗਮ ਵਿਚ ਥਰੂਰ ਨੇ ਕਿਹਾ, 'ਤੁਸੀਂ ਉਨ੍ਹ ਨੂੰ ਤਰ੍ਹਾਂ ਤਰ੍ਹਾਂ ਦੇ ਮਜ਼ੇਦਾਰ ਕਪੜੇ ਪਾਈ ਵੇਖਿਆ ਹੋਵੇਗਾ ਪਰ ਉਹ ਹਾਲੇ ਵੀ ਇਕ ਚੀਜ਼ ਨੂੰ ਨਾਂਹ ਕਹਿੰਦੇ ਹਨ, ਉਹ 'ਹਰੇ' ਰੰਗ ਤੋਂ ਕਿਉਂ ਡਰਦੇ ਹਨ ਅਤੇ ਮੁਸਲਿਮ ਟੋਪੀ ਤੋਂ ਕਿਉਂ ਬਚਦੇ ਹਨ।
ਥਰੂਰ ਨੇ ਕਿਹਾ, 'ਤੁਸੀਂ ਉਨ੍ਹਾਂ ਨੂੰ ਖੰਭਾਂ ਵਾਲੀ ਹਾਸੋਹੀਣੀ ਨਾਗਾ ਟੋਪੀ, ਵੱਖ ਵੱਖ ਤਰ੍ਹਾਂ ਦੀਆਂ ਅਜੀਬ ਅਤੇ ਆਸਾਧਾਰਣ ਪੁਸ਼ਾਕਾਂ ਵਿਚ ਵੇਖਦੇ ਹੋ ਪਰ ਮੁਸਲਿਮ ਟੋਪੀ ਪਾਉਣ ਤੋਂ ਉਹ ਡਰਦੇ ਹਨ।' ਥਰੂਰ ਦੇ ਇਸ ਬਿਆਨ ਤੋਂ ਔਖੇ ਦੋ ਕੇਂਦਰੀ ਮੰਤਰੀਆਂ ਨੇ ਥਰੂਰ ਨੂੰ ਘੇਰ ਲਿਆ। ਰਾਜਵਰਧਨ ਸਿੰਘ ਰਾਠੌਰ ਅਤੇ ਕਿਰੇਨ ਰਿਜਿਜੂ ਨੇ ਕਿਹਾ ਕਿ ਥਰੂਰ ਦੀਆਂ ਇਹ ਟਿਪਣੀਆਂ ਉਤਰ-ਪੂਰਬੀ ਲੋਕਾਂ ਦਾ ਅਪਮਾਨ ਹਨ।
ਉਨ੍ਹਾਂ ਕਿਹਾ ਕਿ ਥਰੂਰ ਦਾ ਅਜੀਬ ਜਿਹੀ ਪੱਗ ਕਹਿਣਾ ਉਤਰ ਪੂਰਬ ਲੋਕਾਂ ਦੇ ਪਹਿਰਾਵੇ 'ਤੇ ਵਿਅੰਗ ਹੈ ਜੋ ਉਨ੍ਹਾਂ ਦੇ ਸਭਿਆਚਾਰ ਅਤੇ ਵਿਰਾਸਤ ਦਾ ਅਪਮਾਨ ਹੈ। ਕਿਰੇਨ ਨੇ ਕਿਹਾ ਕਿ ਥਰੂਰ ਦੀ ਟਿਪਣੀ ਲਈ ਕਾਂਗਰਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਟੋਪੀ ਲਈ ਹਾਸੋਹੀਣੇ ਅਤੇ ਅਜੀਬ ਸ਼ਬਦ ਵਰਤਣਾ ਉਤਰ-ਪੂਰਬ ਦੇ ਲੋਕਾਂ ਦੇ ਸਭਿਆਚਾਰ ਅਤੇ ਰਵਾਇਤ ਦਾ ਮਜ਼ਾਕ ਹੈ।' (ਏਜੰਸੀ)