ਹਰਿਆਣਵੀ ਕਲਾਕਾਰਾਂ ਵੱਲੋਂ ਰਵਾਇਤੀ ਸੰਗੀਤ ਜ਼ਰੀਏ ਕਿਸਾਨਾਂ ’ਚ ਭਰਿਆ ਜਾ ਰਿਹਾ ਜੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਕਲਾਕਾਰ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ ।

farmer protest

ਨਵੀਂ ਦਿੱਲੀ,  ( ਅਰਪਨ ਕੌਰ ) : ਹਰਿਆਣਵੀ ਕਲਾਕਾਰਾਂ ਨੇ ਰਵਾਇਤੀ ਸੰਗੀਤ ਜ਼ਰੀਏ ਕਿਸਾਨਾਂ ਦੀ ਸੇਵਾ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਅਤੇ ਕਲਾਕਾਰ ਦਾ ਆਪਸੀ ਰਿਸ਼ਤਾ ਬਹੁਤ ਗੂੜ੍ਹਾ ਹੈ ,ਇਸ ਲਈ ਜਦੋਂ ਤਕ ਸੰਘਰਸ਼ ਜਾਰੀ ਰਹੇਗਾ ਕਿਸਾਨ ਨਾਲ ਕਲਾਕਾਰ ਵੀ ਬਾਰਡਰ ‘ਤੇ ਡਟੇ ਰਹਿਣਗੇ ।  

 

ਇਸ ਮੌਕੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਹਰਿਆਣਵੀ ਕਲਾਕਾਰਾਂ ਨੇ ਕਿਹਾ ਕਿ ਕਿਸਾਨ ਸੰਘਰਸ਼ ਇੱਕਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ  ਹੈ, ਇਹ ਸੰਘਰਸ਼ ਪੂਰੇ ਦੇਸ਼ ਦੇ ਕਿਸਾਨਾਂ ਦਾ ਬਣ ਗਿਆ ਹੈ । ਉਨ੍ਹਾਂ ਕਿਹਾ  ਕਿਸਾਨੀ ਸੰਘਰਸ਼ ਦੀ ਅਗਵਾਈ ਸਾਡਾ ਵੱਡਾ ਭਰਾ ਪੰਜਾਬ ਕਰ ਰਿਹਾ ਹੈ ਅਤੇ ਅਸੀਂ ਛੋਟੇ ਭਰਾ ਹਰਿਆਣੇ ਵਾਲੇ ਪੰਜਾਬ ਅਤੇ 

 

ਦੇਸ਼ ਦੇ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਹਾਂ । ਹਰਿਆਣਵੀ ਕਲਾਕਾਰਾਂ ਨੇ ਕਿਹਾ ਕਿ ਅਸੀਂ ਪੇਸ਼ੇ ਵਜੋਂ ਕਲਾਕਾਰ ਹਾਂ ਅਤੇ ਇਸ ਸੰਘਰਸ਼ ਵਿੱਚ ਆਪਣੀ ਕਲਾ ਨਾਲ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ ਦਾ ਮਨੋਰੰਜਨ ਕਰਕੇ ਕਿਸਾਨਾਂ ਵਿੱਚ ਜੋਸ਼ ਭਰ ਰਹੇ ਹਾਂ ।  ਹਰਿਆਣਵੀ ਕਲਾਕਾਰਾਂ ਨੇ ਕਿਹਾ ਕਿ ਸਾਡੀ ਟੀਮ ਵਿਚ ਸੱਤ ਆਦਮੀ ਹਾਂ ਸਾਰੇ ਵੀ ਵੱਖੋ ਵੱਖਰੀ ਸਾਜ਼ ਵਜਾਉਂਦੇ ਹਨ , ਸਾਨੂੰ ਲਗਪਗ ਵੀਹ ਤੋਂ ਪੱਚੀ ਦਿਨ ਹੋ ਗਏ ਹਨ, ਕਿਸਾਨੀ ਸੰਘਰਸ਼ ਵਿੱਚ ਕਿਸਾਨਾਂ ਦੀ ਸੇਵਾ ਕਰਦਿਆਂ ਸਾਨੂੰ ਮਾਣ ਮਹਿਸ਼ੂਸ ਹੋ ਰਿਹਾ ਹੈ । 

 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਸੱਤਾ ਵਿਚ ਆਈ ਹੈ, ਹੁਣ ਕਿਸਾਨਾਂ ਨਾਲ ਕੀਤੇ ਵਾਅਦੇ ਕਰਨ ਤੋਂ ਭੱਜ ਰਹੀ ਹੈ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਜਾਂ ਸੱਤਾ ਛੱਡੇ ।  ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨ ਲਗਪਗ ਦੋ ਮਹੀਨਿਆਂ ਵਾਂਗੂੰ ਸੜਕਾਂ ਤੇ ਕੜਾਕੇ ਦੀ ਠੰਢ ਵਿੱਚ ਡਟੇ ਹੋਏ ਹਨ ਪਰ ਕੇਂਦਰ ਸਰਕਾਰ ਕੋਲ ਕਿਸਾਨਾਂ ਨੂੰ ਮਿਲਣ ਦਾ ਵਕਤ ਤੱਕ ਨਹੀਂ ਹੈ ਹਰਿਆਣਵੀ ਕਲਾਕਾਰਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਓ .।

Related Stories