ਭੋਪਾਲ: ਮੱਧ ਪ੍ਰਦੇਸ਼ ਲੋਕ ਸਭਾ ਸੀਟ ’ਤੇ ਬੀਜੇਪੀ ਉਮੀਦਵਾਰ ਪ੍ਰਗਯਾ ਸਿੰਘ ਠਾਕੁਰ ਦੇ ਵਿਰੁੱਧ ਕਾਂਗਰਸ ਦੇ ਦਿਗਵਿਜੇ ਸਿੰਘ ਦੀ ਰਾਹ ਆਸਾਨ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਲੋਕਤਾਂਤਰਿਕ ਜਨਤਾ ਦਲ ਨੇ ਭੋਪਾਲ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਲੋਜਦ ਵੱਲੋਂ ਕਰਵਾਏ ਗਏ ਇਕ ਪ੍ਰੋਗਰਾਮ ਵਿਚ ਲੋਕ ਕ੍ਰਾਂਤੀ ਅਭਿਆਨ ਦੇ ਕੋਆਰਡੀਨੇਟਰ ਗੋਵਿੰਦ ਯਾਦਵ, ਲੋਜਦ ਦੇ ਪ੍ਰਦੇਸ਼ ਜਰਨਲ ਸਕੱਤਰ ਪ੍ਰਕਾਸ਼ ਗਵਾਂਦੇ, ਉਪ ਪ੍ਰਧਾਨ ਹਰੀਓਮ ਸੁਰਯਾਵੰਸ਼ੀ ਸਵਰੂਪ ਨਾਇਕ, ਜ਼ਿਲ੍ਹਾ ਪ੍ਰਧਾਨ ਵਿਵੇਕ ਜੋਸ਼ੀ ਅਤੇ ਅਸ਼ਵਿਨ ਮਾਲਵੀਆ ਨੇ ਕੇਂਦਰ ਦੀ ਭਾਜਪਾ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਕਾਸ ਦੇ ਵਾਅਦੇ ਲਈ ਜ਼ਿੰਮੇਵਾਰ ਠਹਿਰਾਇਆ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ਤੋਂ ਲੈ ਕੇ ਹੁਣ ਤਕ ਵਿਧਾਇਕਾਂ, ਨਿਆਂਪਾਲਿਕਾ, ਕਾਰਜਪਾਲਿਕਾ ਅਤੇ ਪੱਤਰਕਾਰੀ ਖ਼ਤਰੇ ਵਿਚ ਹਨ। ਸੰਵਿਧਾਨਿਕ ਲੋਕਤੰਤਰ ਦੀ ਸੁਰੱਖਿਆ ਅਤੇ ਇਹਨਾਂ ਸੰਸਥਾਵਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ ਹਰਾਉਣਾ ਇਤਿਹਾਸਿਕ ਤੌਰ ’ਤੇ ਜ਼ਰੂਰੀ ਹੈ।
ਉਹਨਾਂ ਅੱਗੇ ਕਿਹਾ ਕਿ ਸੱਤਾ ਵਿਚ ਆਈ ਭਾਜਪਾ ਨੇ ਅਪਣੇ ਵਾਅਦੇ ਪੂਰੇ ਕਰਨ ਦੀ ਬਜਾਏ ਨਿਊ ਇੰਡੀਆ ਦੇ ਨਾਮ ਤੇ ਦੇਸ਼ ਦੀ ਕੁਦਰਤੀ ਸੰਪੱਤੀ ਅਤੇ ਹੋਰਨਾਂ ਸੰਪੱਤੀਆਂ ਦਾ ਨਿਜੀਕਰਨ ਕਰਕੇ ਬਹੁਰਾਸ਼ਟਰੀ ਕੰਪਨੀਆਂ ਨੂੰ ਸੌਂਪ ਦਿੱਤਾ ਹੈ। ਇਹ ਸੰਵਿਧਾਨ ਦੇ ਵਿਰੁੱਧ ਕੀਤਾ ਗਿਆ ਕੰਮ ਹੈ। ਲੋਜਦ ਨੇ ਸੰਵਿਧਾਨਕਿ ਲੋਕਤੰਤਰ ਨੂੰ ਬਚਾਉਣ ਲਈ ਵਿਰੋਧੀ ਦਲਾਂ ਦੀ ਏਕਤਾ ਖ਼ਤਮ ਕਰਨ ਲਈ ਦਿਗਵਿਜੇ ਨੂੰ ਮੈਦਾਨ ਵਿਚ ਉਤਾਰਿਆ ਹੈ।