ਪਮੋਰੀ ਚੋਟੀ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਬਲਜੀਤ ਕੌਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਬਲਜੀਤ ਕੌਰ ਪਮੋਰੀ ਚੋਟੀ ਫਤਹਿ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ।

Baljeet Kaur

ਸੋਲਨ: ਹਿਮਾਚਲ ਪ੍ਰਦੇਸ਼ (Himachal Pradesh) ਦੇ ਸੋਲਨ ਦੀ ਰਹਿਣ ਵਾਲੀ ਬਲਜੀਤ ਕੌਰ (Baljeet Kaur) ਪਮੋਰੀ ਚੋਟੀ (Pumori Peak) ਫਤਹਿ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ ਹੈ। ਅਪਣੀ ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਬਲਜੀਤ ਕੌਰ ਐਤਵਾਰ ਨੂੰ ਸੋਲਨ (Solan) ਪਹੁੰਚੀ, ਜਿੱਥੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਹੋਰ ਪੜ੍ਹੋ: ਕੈਨੇਡਾ :ਮੁਸਲਿਮ ਪਰਿਵਾਰ 'ਤੇ ਹੋਏ ਟਰੱਕ ਹਮਲੇ ਦੀ PM ਟਰੂਡੋ ਨੇ ਕੀਤੀ ਨਿੰਦਾ

ਬਲਜੀਤ ਕੌਰ ਅਤੇ ਉਸ ਦੀ ਸਾਥੀ ਰਾਜਸਥਾਨ ਦੀ ਗੁਣਬਾਲਾ ਸ਼ਰਮਾ ਨੇ 7,161 ਮੀਟਰ ਉੱਚੀ ਚੋਟੀ ਪਮੋਰੀ ’ਤੇ ਫਤਹਿ ਹਾਸਲ ਕੀਤੀ ਹੈ। 12 ਮਈ ਸਵੇਰੇ 8.40 ’ਤੇ ਬਲਜੀਤ ਕੌਰ ਚੋਟੀ ਉੱਤੇ ਪਹੁੰਚੀ ਅਤੇ ਉਸ ਤੋ ਥੋੜੀ ਦੇਰ ਬਾਅਦ ਹੀ ਗੁਣਬਾਲਾ ਸ਼ਰਮਾ ਵੀ ਉੱਥੇ ਪਹੁੰਚ ਗਈ। ਦੋਵਾਂ ਨੇ ਚੋਟੀ ਉੱਤੇ ਭਾਰਤ ਦਾ ਝੰਡਾ ਲਹਿਰਾਇਆ। ਉਹਨਾਂ ਦੀ ਇਸ ਮੁਹਿੰਮ ਵਿਚ ਉਹਨਾਂ ਨਾਲ ਸ਼ੇਰਪਾ ਨੂਰੀ ਸ਼ੇਰਪਾ ਤੇ ਗੇਲੂ ਸ਼ੇਰਪਾ ਵੀ ਮੌਜੂਦ ਸਨ।

ਹੋਰ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਾਂ ਨਾਲ ਕੀਤੀ ਮੁਲਾਕਾਤ, 2022 ਦੀਆਂ ਚੋਣਾਂ ’ਤੇ ਹੋਈ ਚਰਚਾ

ਦੱਸ ਦਈਏ ਕਿ ਉਹਨਾਂ ਦੀ ਇਹ ਮੁਹਿੰਮ ਐਵਰੈਸਟ ਮੈਸਿਫ ਦਾ ਹਿੱਸਾ ਹੈ। ਐਵਰੈਸਟ ਮੈਸਿਫ਼ ਵਿਚ ਚਾਰ ਪਰਬਤੀ ਚੋਟੀਆਂ ਆਉਂਦੀਆਂ ਹਨ। ਮਾਊਂਟ ਨਪਟਸੇ (7,862 ਮੀਟਰ), ਮਾਊਂਟ ਪਮੋਰੀ (7,161 ਮੀਟਰ), ਮਾਊਂਟ ਲਹੋਤਸੇ (8,516 ਮੀਟਰ) ਅਤੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8,848 ਮੀਟਰ)।

ਹੋਰ ਪੜ੍ਹੋ: Mahatma Gandhi ਦੀ ਪੜਪੋਤੀ ਨੂੰ ਮਿਲੀ 7 ਸਾਲ ਦੀ ਸਜ਼ਾ, 3.22 ਕਰੋੜ ਦੀ ਧੋਖਾਧੜੀ 'ਚ ਪਾਈ ਗਈ ਦੋਸ਼ੀ

ਬਲਜੀਤ ਕੌਰ ਦਾ ਕਹਿਣਾ ਹੈ ਕਿ ਇਸ ਜਿੱਤ ਪਿੱਛੇ ਉਹਨਾਂ ਦੇ ਮਾਤਾ-ਪਿਤਾ ਦਾ ਸਭ ਤੋਂ ਵੱਡਾ ਯੋਗਦਾਨ ਹੈ। ਇਸ ਤੋਂ ਇਲਾਵਾ ਮੁਹਿੰਮ ਵਿਚ ਸਹਿਯੋਗ ਦੇਣ ਵਾਲੇ ਹੋਰ ਲੋਕਾਂ ਦਾ ਵੀ ਬਲਜੀਤ ਨੇ ਸ਼ੁਕਰੀਆ ਅਦਾ ਕੀਤਾ।ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਦੋਂ ਬਲਜੀਤ ਕੌਰ ਸੋਲਨ ਕਾਲਜ ਵਿਚ ਐਨਸੀਸੀ ਵਿਚ ਤਾਂ ਉਹ ਇਕ ਐਵਰੈਸਟ ਮੁਹਿੰਮ ਦਾ ਹਿੱਸਾ ਬਣੀ ਸੀ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਰੋਜ਼ੀ ਰੋਟੀ ਲਈ ਵਿਦੇਸ਼ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ

ਉਸ ਦੌਰਾਨ ਬਲਜੀਤ ਕੌਰ ਨੂੰ ਮੁਹਿੰਮ ਵਿਚਾਲੇ ਹੀ ਛੱਡਣੀ ਪਈ। ਇਸ ਦੌਰਾਨ ਸ਼ੇਰਪਾ ਦੇ ਕਹੇ ਸ਼ਬਦ ਉਸ ਲਈ ਪ੍ਰੇਰਣਾ ਬਣੇ ਅਤੇ ਉਸ ਨੇ ਇਹ ਮੁਕਾਮ ਹਾਸਲ ਕੀਤਾ। ਬਲਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਦੇ ਦੌਰ ਵਿਚ ਔਰਤਾਂ ਨੂੰ ਪੁਰਾਣੀਆਂ ਗੱਲਾਂ ਨੂੰ ਪਿੱਛੇ ਛੱਡ ਅਪਣੇ ਪੈਰਾਂ ’ਤੇ ਖੜ੍ਹਾ ਹੋਣਾ ਚਾਹੀਦਾ ਹੈ।