ਭਾਰਤ ਵਿਚ ਦੇਸ਼-ਵਿਦੇਸ਼ ਦੇ ਨਿਵੇਸ਼ਕਾਂ ਲਈ ਬਿਹਤਰ ਮਾਹੌਲ : ਪ੍ਰਧਾਨ ਮੰਤਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਢਾਂਚਾਗਤ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਕਾਰੋਬਾਰ ਸੌਖ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਨਾਲ ਦੇਸ਼ ਅੰਦਰ ਨਿਵੇਸ਼ਕਾਂ.......

Narendra Modi Prime Minister of India

ਦੇਹਰਾਦੂਨ  : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਢਾਂਚਾਗਤ ਸਹੂਲਤਾਂ ਨੂੰ ਬਿਹਤਰ ਬਣਾਉਣ ਅਤੇ ਕਾਰੋਬਾਰ ਸੌਖ ਦੇ ਖੇਤਰ ਵਿਚ ਚੁੱਕੇ ਗਏ ਕਦਮਾਂ ਨਾਲ ਦੇਸ਼ ਅੰਦਰ ਨਿਵੇਸ਼ਕਾਂ ਲਈ ਮਾਹੌਲ ਬਿਹਤਰ ਹੋਇਆ ਹੈ। ਇਥੇ ਸ਼ੁਰੂ ਹੋਏ ਦੋ ਦਿਨਾ ਉਤਰਾਖੰਡ ਇਨਵੈਸਟਰਜ਼ ਸਮਿਟ 2018 ਦੇ ਉਦਘਾਟਨ ਮੌਕੇ ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਵੇਸ਼ਕਾਂ ਲਈ ਦੇਸ਼ ਵਿਚ ਢਾਂਚਾਗਤ ਸਹੂਲਤਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ। ਨਿਵੇਸ਼ ਮਾਹੌਲ ਨੂੰ ਅਨੁਕੂਲ ਬਣਾਉਣ ਲਈ ਪਿਛਲੇ ਕੇਵਲ ਦੋ ਸਾਲਾਂ ਵਿਚ ਹੀ ਕੇਂਦਰ ਅਤੇ ਰਾਜਾਂ ਦੀਆਂ ਸਰਕਾਰਾਂ ਨੇ 10,000 ਤੋਂ ਜ਼ਿਆਦਾ ਕਦਮ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਕਾਰੋਬਾਰ ਸੌਖ ਦੇ ਮਾਮਲੇ ਵਿਚ ਭਾਰਤ ਦੀ ਹਾਲਤ ਵਿਚ 42 ਅੰਕਾਂ ਦਾ ਸੁਧਾਰ ਹੋਇਆ ਹੈ। ਜੀਐਸਟੀ ਨੂੰ ਆਜ਼ਾਦੀ ਮਗਰੋਂ ਸੱਭ ਤੋਂ ਵੱਡਾ ਕਰ ਸੁਧਾਰ ਦਸਦਿਆਂ ਮੋਦੀ ਨੇ ਕਿਹਾ ਕਿ ਬੈਂਕਿੰਗ ਸੈਕਟਰ ਵਿਚ ਵੀ ਬਹੁਤ ਸੁਧਾਰ ਹੋਇਆ ਹੈ ਜਿਸ ਨਾਲ ਨਾ ਕੇਵਲ ਬੈਂਕਾਂ ਦਾ ਕਾਰੋਬਾਰ ਆਸਾਨ ਹੋਇਆ ਹੈ ਸਗੋਂ ਉਨ੍ਹਾਂ ਨੂੰ ਤਾਕਤ ਵੀ ਮਿਲੀ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿਚ ਬੁਨਿਆਦੀ ਸਹੂਲਤਾਂ ਵਿਚ ਤੇਜ਼ੀ ਨਾਲ ਸੁਧਾਰ ਹੋਇਆ ਹੈ। 100 ਨਵੇਂ ਹਵਾਈ ਅੱਡੇ ਅਤੇ ਹੈਲੀਪੈਡ ਬਣਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਦੂਜੀ ਅਤੇ ਤੀਜੀ ਸ੍ਰ੍ਰੇਣੀ ਦੇ ਸ਼ਹਿਰਾਂ ਨੂੰ ਹਵਾਈ ਸਹੂਲਤ ਦੇਣ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਿਛਲੇ ਸਾਲ ਹੀ 10,000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਦਾ ਵਿਸਤਾਰ ਹੋਇਆ ਹੈ ਜੋ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਦੁਗਣਾ ਹੈ। ਉਨ੍ਹਾਂ ਕਿਹਾ ਕਿ ਰੇਵਲੇ ਦੇ ਖੇਤਰ ਵਿਚ ਵੀ ਵਿਸਤਾਰ ਕੀਤਾ ਜਾ ਰਿਹਾ ਹੈ ਅਤੇ ਸਰਕਾਰ 400 ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਲਈ ਕੰਮ ਕਰ ਰਹੀ ਹੈ।   (ਏਜੰਸੀ)

Related Stories