ਮੋਦੀ ਸਰਕਾਰ ਦਾ ਨੋਟਬੰਦੀ ਦਾ ਫ਼ੈਸਲਾ ਦੇਸ਼ ਨੂੰ ਭੁੱਲਣ ਨਹੀਂ ਦਿਆਂਗੇ : ਸੋਨੀਆ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਖ਼ਰ ਨੋਟਬੰਦੀ ਤੋਂ ਹਾਸਲ ਕੀ ਹੋਇਆ?

Won't let nation forget Tughlaqi blunder: Sonia Gandhi on demonetisation

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਦੇ ਤਿੰਨ ਸਾਲ ਪਹਿਲਾਂ 8 ਨਵੰਬਰ ਨੂੰ ਕੀਤੇ ਗਏ ਗਏ ਨੋਟਬੰਦੀ ਦੇ ਫ਼ੈਸਲੇ ਨੂੰ ਤੁਗ਼ਲਕੀ ਫ਼ੁਰਮਾਨ ਦਸਿਆ ਅਤੇ ਕਿਹਾ ਕਿ ਇਸ ਫ਼ੈਸਲੇ ਨੇ ਕਈ ਲੋਕਾਂ ਦੀ ਰੋਜ਼ੀ-ਰੋਟੀ ਖੋਹ ਲਈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਹ ਯਕੀਨੀ ਕਰੇਗੀ ਕਿ ਦੇਸ਼ ਮੋਦੀ ਸਰਕਾਰ ਦੇ ਇਸ ਫ਼ੈਸਲੇ ਨੂੰ ਕਦੇ ਨਾ ਭੁੱਲੇ ਅਤੇ ਨਾ ਹੀ ਇਸ ਲਈ ਉਸ ਨੂੰ ਕਦੇ ਮਾਫ਼ ਕੀਤਾ ਜਾ ਸਕਦਾ ਹੈ।

ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਤੇ ਉਸ ਦੇ ਸਾਥੀਆਂ ਨੇ ਇਸ ਗ਼ਲਤ ਫ਼ੈਸਲੇ ਦੀ ਕਦੇ ਜ਼ਿੰਮੇਵਾਰੀ ਨਹੀਂ ਲਈ ਜਿਸ ਨੇ 120 ਤੋਂ ਵੱਧ ਲੋਕਾਂ ਦੀ ਜਾਨ ਲਈ ਅਤੇ ਇਹ ਭਾਰਤ ਦੇ ਦਰਮਿਆਨੇ ਅਤੇ ਛੋਟੇ ਵਪਾਰ ਨੂੰ ਤਬਾਹ ਕਰਨ ਵਾਲਾ ਸਾਬਤ ਹੋਇਆ। ਗਾਂਧੀ ਨੇ ਬਿਆਨ ਜਾਰੀ ਕਰ ਕੇ ਕਿਹਾ, 'ਮੋਦੀ ਸਰਕਾਰ ਇਸ ਊਟਪਟਾਂਗ ਅਤੇ ਮੂਰਖਤਾਪੂਰਨ ਫ਼ੈਸਲੇ ਦੀ ਜ਼ਿੰਮੇਵਾਰੀ ਤੋਂ ਬਚਣ ਦਾ ਚਾਹੇ ਜਿੰਨਾ ਵੀ ਯਤਨ ਕਰ ਲਵੇ, ਦੇਸ਼ ਦੀ ਜਨਤਾ ਇਹ ਯਕੀਨੀ ਕਰੇਗੀ ਕਿ ਇਸ ਲਈ ਉਸ ਨੂੰ ਜਵਾਬਦੇਹ ਬਣਾਇਆ ਜਾਵੇ।'

ਉਨ੍ਹਾਂ ਕਿਹਾ, 'ਪ੍ਰਧਾਨ ਮੰਤਰੀ ਅਤੇ ਉਸ ਦੇ ਸਾਥੀਆਂ ਨੇ 2017 ਮਗਰੋਂ ਨੋਟਬੰਦੀ ਬਾਰੇ ਬੋਲਣਾ ਬੰਦ ਕਰ ਦਿਤਾ ਹੈ ਅਤੇ ਉਹ ਉਮੀਦ ਕਰ ਰਹੇ ਹਨ ਕਿ ਦੇਸ਼ ਇਸ ਨੂੰ ਭੁੱਲ ਜਾਵੇਗਾ। ਇਹ ਉਸ ਲਈ ਮਾੜੀ ਗੱਲ ਹੈ ਕਿ ਕਾਂਗਰਸ ਇਹ ਯਕੀਨੀ ਕਰੇਗੀ ਕਿ ਨਾ ਤਾਂ ਦੇਸ਼ ਅਤੇ ਨਾ ਹੀ ਇਤਿਹਾਸ ਇਸ ਨੂੰ ਭੁੱਲੇ ਜਾਂ ਮਾਫ਼ ਕਰੇ। ਅਜਿਹਾ ਇਸ ਲਈ ਕਿਉਂਕਿ ਭਾਜਪਾ ਦੇ ਉਲਟ ਅਸੀਂ ਰਾਸ਼ਟਰ ਹਿੱਤ ਵਿਚ ਕੰਮ ਕਰਦੇ ਹਾਂ।' ਉਨ੍ਹਾਂ ਕਿਹਾ ਕਿ ਨੋਟਬੰਦੀ ਸ਼ਾਇਦ ਭਾਜਪਾ ਦੇ ਬਿਨਾਂ ਸੋਚੇ-ਸਮਝੇ ਸ਼ਾਸਨ ਮਾਡਲ ਦਾ ਸੱਭ ਤੋਂ ਸਟੀਕ ਪ੍ਰਤੀਕ ਹੈ। ਇਹ ਫ਼ਜ਼ੂਲ ਤਰੀਕਾ ਸੀ ਜਿਸ ਬਾਰੇ ਕਾਫ਼ੀ ਕੂੜ ਪ੍ਰਚਾਰ ਕੀਤਾ ਗਿਆ ਅਤੇ ਇਸ ਨੇ ਬੇਗੁਨਾਹ ਦੇਸ਼ਵਾਸੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ।

ਗਾਂਧੀ ਨੇ ਕਿਹਾ, 'ਖੋਖਲੀ ਬਿਆਨਬਾਜ਼ੀ ਦੇ ਬਾਵਜੂਦ ਪ੍ਰਧਾਨ ਮੰਤਰੀ ਅਤੇ ਉਸ ਦੇ ਸਾਥੀਆਂ ਨੇ ਕਦੇ ਵੀ ਇਸ ਗ਼ਲਤ ਫ਼ੈਸਲੇ ਦੀ ਨਾ ਤਾਂ ਜ਼ਿੰਮੇਵਾਰੀ ਲਈ ਅਤੇ ਨਾ ਹੀ ਇਸ ਨੂੰ ਪ੍ਰਵਾਨ ਕੀਤਾ। ਉਨ੍ਹਾਂ ਪੁਛਿਆ ਕਿ ਆਖ਼ਰਕਾਰ ਨੋਟਬੰਦੀ ਤੋਂ ਹਾਸਲ ਕੀ ਹੋਇਆ।