ਕਾਂਸਟੇਬਲ ਨੇ ਵੱਡੇ-ਵੱਡੇ ਰੈਪਰ ਕੀਤੇ ਫ਼ੇਲ੍ਹ, ਸੋਸ਼ਲ ਮੀਡੀਆ 'ਤੇ ਅੱਗ ਵਾਂਗੂ ਫੈਲ ਰਹੀ ਵੀਡੀਓ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਪੁਲਿਸ ਦੇ ਰੈਪ ਨੂੰ ਹੁਣ ਤਕ ਸਾਢੇ ਸੱਤ ਹਜ਼ਾਰ ਤੋਂ...

Jammu and kashmir constable rapping skills getting viral on social media

ਨਵੀਂ ਦਿੱਲੀ: ਫਿਲਮ ਨਿਰਦੇਸ਼ਕ ਜੋਆ ਅਖ਼ਤਰ ਦੁਆਰਾ ਨਿਰਦੇਸ਼ਿਤ ਫ਼ਿਲਮ ਗਲੀ ਬੁਆਏ ਵਿਚ ਤੁਸੀਂ ਰਣਵੀਰ ਸਿੰਘ ਨੂੰ ਰੈਪ ਕਰਦੇ ਹੋਏ ਸੁਣਿਆ ਹੋਵੇਗਾ। ਇਸ ਫ਼ਿਲਮ ਤੋਂ ਬਾਅਦ ਭਾਰਤ ਦੇ ਵਿਅਕਤੀਆਂ ਵਿਚ ਰੈਪਰ ਬਣਨ ਦਾ ਕ੍ਰੇਜ਼ ਦਿਖਾਈ ਦੇਣ ਲੱਗਿਆ ਸੀ। ਹਾਲ ਹੀ ਵਿਚ ਇਕ ਵੀਡੀਉ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਹੈ। ਇਸ ਵੀਡੀਉ ਵਿਚ ਜੰਮੂ-ਕਸ਼ਮੀਰ ਦਾ ਇਕ ਕਾਂਸਟੇਬਲ ਰੈਪ ਸੁਣਾ ਰਿਹਾ ਹੈ।

ਇਸ ਵੀਡੀਉ ਨੂੰ ਆਈਪੀਐਸ ਮੁਕੇਸ਼ ਸਿੰਘ ਨੇ ਅਪਣੇ ਟਵਿਟਰ ਅਕਾਉਂਟ ਤੋਂ ਸ਼ੇਅਰ ਕੀਤਾ ਹੈ। ਆਈਪੀਐਸ ਮੁਕੇਸ਼ ਸਿੰਘ ਨੇ ਇਸ ਵੀਡੀਉ ਨੂੰ ਸ਼ੇਅਰ  ਕਰਨ ਤੋਂ ਬਾਅਦ ਕੈਪਸ਼ਨ ਵਿਚ ਲਿਖਿਆ, ਜੰਮੂ-ਕਸ਼ਮੀਰ ਪੁਲਿਸ ਦਾ ਕਾਨਸਟੇਬਲ ਅਤੇ ਇਕ ਉਤਸ਼ਾਹਿਤ ਰੈਪਰ। ਇਸ ਪੂਰੀ ਵੀਡੀਉ ਨੂੰ ਸੁਣਨ ਤੋਂ ਬਾਅਦ ਹਰ ਕੋਈ ਪੁਲਿਸ ਕਾਂਸਟੇਬਲ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਬਾਰੇ ਕੋਈ ਜਾਣਕਾਰੀ ਉਪਲੱਬਧ  ਨਹੀਂ ਹੈ।

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਸ ਵੀਡੀਉ ਵਿਚ ਕਾਨਸਟੇਬਲ ਜੋ ਰੈਪ ਸੁਣਾ ਰਿਹਾ ਹੈ ਉਸ ਦੀਆਂ ਲਾਈਨਾਂ ਕੁੱਝ ਇਸ ਤਰ੍ਹਾਂ ਹਨ, ‘ਲੋਗ ਸਪਨੇ ਦੇਖਦੇ ਫਿਰੇ ਨੀਂਦ ਮੇਂ, ਪਰ ਮੇਰੇ ਸਪਨੇ ਤੋ ਮੇਰੇ ਨੀਂਦ ਹੀ ਉਡਾ ਗਏ, ਮੇਰੇ ਕੰਧੋਂ ਪਰ ਘਰ ਦੀ ਜ਼ਿੰਮੇਵਾਰੀ ਪਰ ਹਿੰਮਤ ਨਾ ਹਾਰੀ, ਫਿਰ ਵੀ ਮੈਂਨੇ ਰੈਪ ਰਖਾ ਜਾਰੀ, ਉਠਾ ਲੀ ਜਿੰਮੇਵਾਰੀ ਤੋ ਬਨਾ ਸਿਪਾਹੀ।’

ਜੰਮੂ-ਕਸ਼ਮੀਰ ਪੁਲਿਸ ਦੇ ਰੈਪ ਨੂੰ ਹੁਣ ਤਕ ਸਾਢੇ ਸੱਤ ਹਜ਼ਾਰ ਤੋਂ ਵਧ ਲੋਕ ਦੇਖ ਚੁੱਕੇ ਹਨ ਜਦਕਿ ਇਸ ਟਵੀਟ ਨੂੰ 858 ਲਾਈਕਸ ਮਿਲ ਚੁੱਕੇ ਹਨ। ਇਸ ਵੀਡੀਉ ਨੂੰ ਦੇਖਣ ਤੋਂ ਬਾਅਦ ਲੋਕ ਪੁਲਿਸ  ਕਾਂਸਟੇਬਲ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਕਿਸੇ ਨੇ ਲਿਖਿਆ ਕਿ ਉਹ ਬੇਹੱਦ ਪ੍ਰਭਾਵਸ਼ਾਲੀ ਹਨ। ਅਪਣੇ ਗੁਣ ਨੂੰ ਛੁਪਾ ਕੇ ਨਾ ਰੱਖੋ। ਇਕ ਯੂਜ਼ਰ ਨੇ ਲਿਖਿਆ ਕਿ ਇਹ ਸੱਚਮੁੱਚ ਹੀ ਅਦਭੁੱਤ ਹੈ। ਦਸ ਦਈਏ ਕਿ ਗੀਤਾਂ ਵਿਚ ਰੈਪ ਗਾਈ ਜਾਂਦੀ ਹੈ। 

ਪਾਲੀਵੁੱਡ, ਬਾਲੀਵੁੱਡ ਖੇਤਰ ਵਿਚ ਬਹੁਤ ਸਾਰੇ ਗਾਇਕ ਅਜਿਹੇ ਹਨ ਜੋ ਰੈਪਰ ਵਜੋਂ ਜਾਣੇ ਜਾਂਦੇ ਹਨ ਜਿਵੇਂ ਕਿ ਬੋਹੇਮੀਆ, ਹਨੀ ਸਿੰਘ ਆਦਿ। ਇਹਨਾਂ ਦੀ ਰੈਪ ਸੁਣ ਕੇ ਹਰ ਕੋਈ ਝੂੰਮਣ ਲਗ ਜਾਂਦਾ ਹੈ।  'ਕਾਰ ਨੱਚਦੀ', 'ਕਾਲੀ ਦੋਣਾਲੀ', 'ਏਕ ਤੇਰਾ ਪਿਆਰ' ਵਰਗੇ ਗੀਤਾਂ ਲਈ ਪਛਾਣੇ ਜਾਣ ਵਾਲੇ ਪੰਜਾਬੀ ਰੈਪਰ ਕਿੰਗ ਬੋਹੇਮੀਆ ਨੂੰ ਕੌਣ ਨਹੀਂ ਜਾਣਦਾ।

ਬੋਹੇਮੀਆ ਜਲੰਧਰ ਦਾ ਯੂਨੀਕ ਹੋਮ ਬੇਸਹਾਰਾ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਹੈ ਅਤੇ ਪਿਛਲੇ 25 ਸਾਲਾਂ ਤੋਂ ਇਸ ਸੰਸਥਾ ਦਾ ਨਾਂ ਪੂਰੀ ਦੁਨੀਆ 'ਚ ਬਣਿਆ ਹੋਇਆ ਹੈ। ਬੋਹੇਮੀਆ ਵੀ ਅੱਜਕਲ ਪੰਜਾਬ ਦੇ ਦੌਰੇ 'ਤੇ ਹਨ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾਂਦੇ ਸਮੇਂ ਉਹ ਜਲੰਧਰ 'ਚ ਰੁੱਕੇ। ਇੱਥੇ ਉਹ ਆਪਣੇ ਇਕ ਦੋਸਤ ਨਾਲ ਪੁੱਜੇ ਸਨ। ਬੋਹੇਮੀਆ ਇੱਥੇ ਕਰੀਬ ਇਕ ਘੰਟਾ ਰੁੱਕੇ ਤੇ ਬੱਚਿਆਂ ਨੂੰ ਮਿਲੇ। ਇਸ ਦੌਰਾਨ ਉਨ੍ਹਾਂ ਨੇ ਬੱਚਿਆਂ ਨਾਲ ਕਾਫੀ ਸਮਾਂ ਬਿਤਾਇਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।