ਦਾਅਵਾ: ਕੋਵਿਡ- 19 ਬੱਸ ਕਰੇਗੀ ਕੋਰੋਨਾ ਵਾਇਰਸ ਦਾ ਟੈਸਟ, ਹਰ ਘੰਟੇ 10 ਤੋਂ 15 ਟੈਸਟ 

ਏਜੰਸੀ

ਖ਼ਬਰਾਂ, ਰਾਸ਼ਟਰੀ

IIT ਨੇ ਭਾਰਤ ਦੀ ਪਹਿਲੀ ਕੋਵਿਡ ਟੈਸਟ ਬੱਸ ਤਿਆਰ ਕੀਤੀ ਹੈ

File

ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਐਲੂਮਨੀ ਕੌਂਸਲ ਨੇ ਭਾਰਤ ਦੀ ਪਹਿਲੀ ਕੋਵਿਡ ਟੈਸਟ ਬੱਸ ਤਿਆਰ ਕੀਤੀ ਹੈ। ਇਸ ਨੂੰ ਮੁੰਬਈ ਵਿਚ ਬਣਾਇਆ ਗਿਆ ਹੈ ਅਤੇ ਇਹ ਬੱਸ ਸ਼ਹਿਰ ਵਿਚ ਘੁੰਮਦੀ ਹੈ ਅਤੇ ਰੈਪਿਡ ਟੈਸਟ ਦਾ ਨਮੂਨਾ ਇਕੱਠਾ ਕਰੇਗੀ।

ਕਿਹਾ ਜਾ ਰਿਹਾ ਹੈ ਕਿ ਇਹ ਬੱਸ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨਾਂ ਕੋਰੋਨਾ ਟੈਸਟਿੰਗ ਦੀ ਕੀਮਤ ਵਿਚ 80 ਪ੍ਰਤੀਸ਼ਤ ਤੱਕ ਦੀ ਬਚਤ ਕਰੇਗੀ। ਕੋਰੋਨਾ ਵਾਇਰਸ ਕਾਰਨ ਭਾਰਤ ਵਿਚ ਹੁਣ ਤੱਕ 1800 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ ਇਸ ਮਹਾਂਮਾਰੀ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 56 ਹਜ਼ਾਰ ਤੋਂ ਵੱਧ ਹੋ ਗਈ ਹੈ।

ਆਈਆਈਟੀ ਕੋਵਿਡ 19 ਟਾਸਕ ਫੋਰਸ ਦਾ ਗਠਨ ਫਰਵਰੀ 2020 ਵਿਚ ਕੀਤਾ ਗਿਆ ਸੀ। ਇਹ ਆਈਆਈਟੀ ਐਲੂਮਨੀ ਕੌਂਸਲ ਦੇ ਗਲੋਬਲ ਬੋਰਡ ਦੁਆਰਾ ਬਣਾਇਆ ਗਿਆ ਸੀ।

ਆਈਆਈਟੀ ਐਲੂਮਨੀ ਕੌਂਸਲ ਦੇ ਪ੍ਰਧਾਨ ਰਵੀ ਸ਼ਰਮਾ ਨੇ ਕਿਹਾ, "ਕੌਂਸਲ ਨੇ ਪਹਿਲਾਂ ਹੀ ਕੋਰਨਾ ਵਾਇਰਸ ਖ਼ਿਲਾਫ਼ ਲੜਾਈ ਵਿਚ ਸਰਕਾਰ ਦੀਆਂ ਕੋਸ਼ਿਸ਼ਾਂ ਦਾ ਸਮਰਥਨ ਕਰਨ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।"

ਰਵੀ ਸ਼ਰਮਾ ਨੇ ਦੱਸਿਆ, ‘ਅਸੀਂ ਬਹੁਤ ਪਹਿਲਾਂ ਆਈਆਈਟੀ ਕੋਵਿਡ 19 ਟਾਸਕ ਫੋਰਸ ਬਣਾ ਕੇ ਇਸ ਦਿਸ਼ਾ ਵਿਚ ਕੰਮ ਕਰਨਾ ਸ਼ੁਰੂ ਕੀਤਾ ਸੀ। ਇਸ ਕੜੀ ਵਿਚ, ਇਹ ਕੰਮ ਸਾਰੀਆਂ ਸਹਿਯੋਗੀ ਸੰਸਥਾਵਾਂ ਨਾਲ ਕੀਤਾ ਗਿਆ ਸੀ।

ਇਹ ਕੋਵਿਡ -19 ਟੈਸਟ ਬੱਸ ਅਤਿ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਦੀ ਹੈ ਅਤੇ ਕੋਵਿਡ -19 ਦੇ ਟੈਸਟ ਕਰਨ ਲਈ ਆਪਣੇ  ਵੱਲੋਂ ਇਹ ਪਹਿਲਾ ਸਾਧਨ ਹੈ। ਇਸ ਬੱਸ ਦੇ ਜ਼ਰੀਏ, ਹਰ ਘੰਟੇ ਵਿਚ 10 ਤੋਂ 15 ਟੈਸਟ ਕੀਤੇ ਜਾ ਸਕਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।