ਮਹਿਲਾ ਪਹਿਲਵਾਨ ਨੂੰ ਲੈ ਕੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਪਹੁੰਚੀ ਦਿੱਲੀ ਪੁਲਿਸ
ਪਹਿਲਵਾਨ ਬ੍ਰਿਜ ਭੂਸ਼ਣ ਦੇ ਘਰ ਕਰੀਬ 15 ਮਿੰਟ ਰੁਕੀ
ਨਵੀਂ ਦਿੱਲੀ: ਜੰਤਰ-ਮੰਤਰ 'ਤੇ ਧਰਨੇ 'ਚ ਹਿੱਸਾ ਲੈ ਰਹੀ ਇਕ ਮਹਿਲਾ ਪਹਿਲਵਾਨ ਦਿੱਲੀ 'ਚ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਘਰ ਪਹੁੰਚੀ। ਪੁਲਿਸ ਟੀਮ ਨਾਲ ਗਈ ਪਹਿਲਵਾਨ ਬ੍ਰਿਜ ਭੂਸ਼ਣ ਦੇ ਘਰ ਕਰੀਬ 15 ਮਿੰਟ ਰੁਕੀ। ਦਰਅਸਲ ਦਿੱਲੀ ਪੁਲਿਸ ਮਹਿਲਾ ਪਹਿਲਵਾਨ ਨੂੰ ਜਾਂਚ ਲਈ ਕ੍ਰਾਈਮ ਸੀਨ ’ਤੇ ਲੈ ਗਈ ਸੀ।
ਇਹ ਵੀ ਪੜ੍ਹੋ: ਕਰਜ਼ੇ ਤੋਂ ਤੰਗ ਆ ਕੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਦਿੱਲੀ ਪੁਲਿਸ ਦੇ ਡੀ.ਸੀ.ਪੀ. ਨੇ ਕਿਹਾ- ਮਹਿਲਾ ਪਹਿਲਵਾਨ ਨੂੰ ਜਾਂਚ ਲਈ ਕੁਸ਼ਤੀ ਫੈਡਰੇਸ਼ਨ ਦੇ ਦਫ਼ਤਰ ਲਿਜਾਇਆ ਗਿਆ। ਪਹਿਲਵਾਨ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਕਿਹਾ- ਮਹਿਲਾ ਪਹਿਲਵਾਨ ਪੁਲਿਸ ਜਾਂਚ ਲਈ ਕ੍ਰਾਈਮ ਸੀਨ 'ਤੇ ਗਏ ਸਨ, ਪਰ ਮੀਡੀਆ 'ਚ ਦਸਿਆ ਗਿਆ ਕਿ ਉਹ ਸਮਝੌਤਾ ਕਰਨ ਲਈ ਗਈਆਂ ਸਨ। ਇਹ ਬ੍ਰਿਜ ਭੂਸ਼ਣ ਦੀ ਸ਼ਕਤੀ ਹੈ। ਉਹ ਸਿਆਸੀ ਤਾਕਤ ਅਤੇ ਝੂਠੀ ਬਿਆਨਬਾਜ਼ੀ ਨਾਲ ਮਹਿਲਾ ਪਹਿਲਵਾਨਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਸ ਦੀ ਗ੍ਰਿਫ਼ਤਾਰੀ ਜ਼ਰੂਰੀ ਹੈ।
ਇਹ ਵੀ ਪੜ੍ਹੋ: ਨਵਜੋਤ ਕੌਰ ਸਿੱਧੂ ਦਾ ਦਾਅਵਾ, ਕਿ ਕੇਜਰੀਵਾਲ ਚਾਹੁੰਦੇ ਸਨ ਕਿ ਸਿੱਧੂ ਪੰਜਾਬ 'ਚ ਪਾਰਟੀ ਦੀ ਅਗਵਾਈ ਕਰੇ
ਇਸ ਦੇ ਨਾਲ ਹੀ ਦਿੱਲੀ ਪੁਲਿਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਪਹਿਲਾਂ ਵੀ ਦੋ ਵਾਰ ਪੁੱਛਗਿੱਛ ਕਰ ਚੁਕੀ ਹੈ। ਸੂਤਰਾਂ ਮੁਤਾਬਕ ਹੁਣ ਤਕ 200 ਤੋਂ ਵੱਧ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਚੁਕੇ ਹਨ। ਇਨ੍ਹਾਂ ਵਿਚ ਕੋਚ, ਅਧਿਕਾਰੀ ਅਤੇ ਪਹਿਲਵਾਨ ਸ਼ਾਮਲ ਹਨ।