ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨੂੰ ਦਿਤਾ ਸੱਦਾ, ‘ਕੇਂਦਰ ਪਹਿਲਵਾਨਾਂ ਦੇ ਮਸਲੇ ’ਤੇ ਗੱਲਬਾਤ ਲਈ ਤਿਆਰ’

ਏਜੰਸੀ

ਖ਼ਬਰਾਂ, ਰਾਸ਼ਟਰੀ

ਅਨੁਰਾਗ ਠਾਕੁਰ ਨੇ ਦੇਰ ਰਾਤ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ।

Anurag Thakur

 

ਨਵੀਂ ਦਿੱਲੀ: ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੀਟਿੰਗ ਤੋਂ ਬਾਅਦ ਹੁਣ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸਰਕਾਰ ਪਹਿਲਵਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਅਨੁਰਾਗ ਠਾਕੁਰ ਨੇ ਦੇਰ ਰਾਤ ਟਵੀਟ ਕਰਕੇ ਇਸ ਦੀ ਜਾਣਕਾਰੀ ਦਿਤੀ ਹੈ। ਉਨ੍ਹਾਂ ਕਿਹਾ, “ਸਰਕਾਰ ਪਹਿਲਵਾਨਾਂ ਦੇ ਮਸਲਿਆਂ ’ਤੇ ਗੱਲਬਾਤ ਲਈ ਤਿਆਰ ਹੈ। ਮੈਂ ਇਕ ਵਾਰ ਫਿਰ ਉਨ੍ਹਾਂ ਨੂੰ ਇਸ ਲਈ ਸੱਦਾ ਦਿੰਦਾ ਹਾਂ”।

ਇਹ ਵੀ ਪੜ੍ਹੋ: ਅੰਬ ਦੀ ਖੇਤੀ ਨਾਲ ਕਿਸਾਨ ਕਮਾ ਸਕਦੇ ਹਨ ਵੱਧ ਮੁਨਾਫ਼ਾ

ਇਸ ਤੋਂ ਪਹਿਲਾਂ ਮਹਾਰਾਸ਼ਟਰ 'ਚ ਅਨੁਰਾਗ ਠਾਕੁਰ ਨੇ ਕਿਹਾ ਸੀ, ''ਅਸੀਂ ਇਸ ਮੁੱਦੇ ਨੂੰ ਬਹੁਤ ਸੰਵੇਦਨਸ਼ੀਲਤਾ ਨਾਲ ਲੈ ਰਹੇ ਹਾਂ। ਖਿਡਾਰੀਆਂ ਦੀ ਮੰਗ ਕਮੇਟੀ ਬਣਾਉਣ ਦੀ ਸੀ, ਅਸੀਂ ਕਮੇਟੀ ਬਣਾਈ ਹੈ। ਉਹ ਜਾਂਚ ਕਰਵਾਉਣਾ ਚਾਹੁੰਦੇ ਸਨ, ਅਸੀਂ ਜਾਂਚ ਕਰਵਾ ਲਈ। ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਨਾ ਚਾਹੁੰਦੇ ਸੀ, ਦਿੱਲੀ ਪੁਲਿਸ ਨੇ ਐਫ.ਆਈ.ਆਰ. ਵੀ ਦਰਜ ਕੀਤੀ”।

ਇਹ ਵੀ ਪੜ੍ਹੋ: ਦਿੱਲੀ 'ਚ ਦਰਦਨਾਕ ਘਟਨਾ: ਫੈਕਟਰੀ 'ਚ ਲੱਕੜ ਦੇ ਬਕਸੇ 'ਚੋਂ ਮਿਲੀਆਂ ਲਾਪਤਾ ਭਰਾ-ਭੈਣ ਦੀਆਂ ਲਾਸ਼ਾਂ

ਉਨ੍ਹਾਂ ਕਿਹਾ, "ਉਹ ਸੁਪ੍ਰੀਮ ਕੋਰਟ ਗਏ, ਉਥੇ ਵੀ ਸੁਪ੍ਰੀਮ ਕੋਰਟ ਨੇ ਉਨ੍ਹਾਂ ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਜਾਣ ਲਈ ਕਿਹਾ। ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਅਧਿਕਾਰੀਆਂ ਨੂੰ ਕੰਮ ਨਹੀਂ ਕਰਨ ਦੇਣਾ ਚਾਹੁੰਦੇ ਸੀ, ਅਸੀਂ ਉਹ ਵੀ ਕੀਤਾ। ਟਰਾਇਲ ਵੀ ਕਮੇਟੀ ਕਰ ਰਹੀ ਹੈ”। ਅਨੁਰਾਗ ਠਾਕੁਰ ਨੇ ਕਿਹਾ ਕਿ ਦਿੱਲੀ ਪੁਲਿਸ ਅਪਣੀ ਜਾਂਚ ਕਰ ਰਹੀ ਹੈ ਅਤੇ ਬ੍ਰਿਜ ਭੂਸ਼ਣ 'ਤੇ ਜੋ ਵੀ ਇਲਜ਼ਾਮ ਤੈਅ ਹੋਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫੈਕਟਰੀ ਦੇ ਕਰਮਚਾਰੀ ਨੇ ਹੀ ਦਿਤੀ ਸੀ ਕਾਰੋਬਾਰੀ ਸੱਗੂ ਨੂੰ ਧਮਕੀ, ਵਿਦੇਸ਼ ਬੈਠੇ ਭਰਾ ਨਾਲ ਮਿਲ ਕੇ ਰਚੀ ਸਾਜ਼ਸ਼  

ਉਨ੍ਹਾਂ ਕਿਹਾ, “ਦਿੱਲੀ ਪੁਲਿਸ ਵੀ ਜਾਂਚ ਕਰ ਰਹੀ ਹੈ। ਖਿਡਾਰੀਆਂ ਨੇ ਜੋ ਕਿਹਾ ਹੈ ਉਹ ਹੋਇਆ ਹੈ। ਜੇਕਰ ਦੇਸ਼ ਦੇ ਕਿਸੇ ਵੀ ਨਾਗਰਿਕ ਵਲੋਂ ਅਜਿਹੀ ਸ਼ਿਕਾਇਤ ਆਉਂਦੀ ਹੈ ਤਾਂ ਪੁਲਿਸ ਜਾਂਚ ਕਰਦੀ ਹੈ। ਇਸ ਮਾਮਲੇ ਵਿਚ ਵੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਕਈ ਲੋਕਾਂ ਦੇ ਬਿਆਨ ਵੀ ਲਏ ਹਨ। ਪੁਲਿਸ ਅਪਣੀ ਰੀਪੋਰਟ ਦੇਵੇਗੀ ਅਤੇ ਚਾਰਜਸ਼ੀਟ ਦਾਇਰ ਕਰੇਗੀ। ਚਾਰਜਸ਼ੀਟ ਦਾਇਰ ਹੋਣ 'ਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਉਨ੍ਹਾਂ ਨੂੰ ਪੁਲਿਸ ਦੀ ਜਾਂਚ ਪੂਰੀ ਹੋਣ ਤਕ ਇੰਤਜ਼ਾਰ ਕਰਨਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਸਾਕਾ ਨੀਲਾ ਤਾਰਾ ਦਾ ਅਸਲ ਸੱਚ ਜਾਣੇ ਬਿਨਾਂ, ਕੋਈ ਵੀ ਧਿਰ ਅੱਗੇ ਨਹੀਂ ਵੱਧ ਸਕਦੀ

ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਇਸ ਮੁੱਦੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ, ''ਜੋ ਨੇਤਾ ਇਸ 'ਤੇ ਰਾਜਨੀਤੀ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਦੇਸ਼ ਦਾ ਕਾਨੂੰਨ ਸਾਰੇ ਭਾਰਤੀਆਂ ਲਈ ਬਰਾਬਰ ਹੈ। ਸਾਡੇ ਲਈ ਖੇਡ ਅਤੇ ਖਿਡਾਰੀ ਦੋਵੇਂ ਮਹੱਤਵਪੂਰਨ ਹਨ। ਪ੍ਰਧਾਨ ਮੰਤਰੀ ਨੇ ਖਿਡਾਰੀਆਂ ਨੂੰ ਜੋ ਮਾਣ-ਸਨਮਾਨ ਦਿਤਾ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਹੈ। ਪਰ ਜਿਥੋਂ ਤਕ ਪੁਲਿਸ ਦੀ ਜਾਂਚ ਦਾ ਸਵਾਲ ਹੈ, ਪੁਲਿਸ ਅਪਣਾ ਕੰਮ ਕਰ ਰਹੀ ਹੈ ਅਤੇ ਇਸ ਮਾਮਲੇ ਵਿਚ ਵੀ ਚਾਰਜਸ਼ੀਟ ਦਾਇਰ ਕਰੇਗੀ।