ਅਕਾਲੀ ਵਰਕਰਾਂ ਨੇ ਦਿੱਲੀ ਜਾਣ ਵਾਲੇ ਕਿਸਾਨਾਂ ਦੇ ਟਰੈਕਟਰਾਂ 'ਚ ਮੁਫ਼ਤ ਪਾਇਆ ਤੇਲ
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਅੜੀਅਲ ਵਤੀਰਾ ਕਿਸਾਨਾਂ ਨੂੰ ਸੰਘਰਸ਼ ਕਰਨ ਲਈ ਮਜ਼ਬੂਰ ਕਰ ਰਿਹਾ ਹੈ
farmer
ਮਾਨਾਂਵਾਲਾ- ਹਲਕਾ ਰਾਜਾਸਾਂਸੀ ਤੋਂ ਨੌਜਵਾਨ ਅਕਾਲੀ ਵਰਕਰ ਗੁਰਸ਼ਰਨ ਸਿੰਘ ਛੀਨਾ ਨੇ ਆਪਣੇ ਸਾਥੀਆਂ ਜੋਧ ਸਿੰਘ ਸਮਰਾ,ਨਿਰਮਲ ਸਿੰਘ ਨੰਗਲੀ,ਕੁਲਵਿੰਦਰ ਸਿੰਘ ਔਲਖ ਅਤੇ ਹੋਰਨਾਂ ਨਾਲ ਮਿਲ ਕੇ ਕੇਂਦਰ ਸਰਕਾਰ ਦੇ ਖਿਲਾਫ ਚੱਲ ਰਹੇ ਘੋਲ ਵਿਚ ਹਿੱਸਾ ਲੈਣ ਜਾ ਰਹੇ ਕਿਸਾਨਾਂ ਦੇ ਟਰੈਕਟਰਾਂ 'ਚ ਮੁਫ਼ਤ ਤੇਲ ਪੁਆਉਣ ਦੀ ਸੇਵਾ ਕੀਤੀ।ਅੱਜ ਸਵੇਰੇ 6 ਵਜੇ ਤੋਂ 10 ਵਜੇ ਤੱਕ ਟਰੈਕਟਰਾਂ ਵਿਚ ਡੀਜ਼ਲ ਪੁਆਉਣ ਦੇ ਐਲਾਨੇ ਪ੍ਰੋਗਰਾਮ ਤਹਿਤ ਸਾਥੀਆਂ ਸਮੇਤ ਦੋਬੁਰਜੀ ਪੈਟਰੋਲ ਪੰਪ 'ਤੇ ਪਹੁੰਚੇ