ਸਿੰਘੂ ਪਹੁੰਚੇ ਡਾ.ਸੁਰਜੀਤ ਪਾਤਰ ਨੇ ਕਵਿਤਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਪਾਈਆਂ ਲਾਹਣਤਾਂ
ਕਿਹਾ ਕਿ ਦੇਸ਼ ਵਿਆਪੀ ਚੱਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਦੀ ਪੁਨਰ ਸਿਰਜਣਾ ਵਿਚ ਬਹੁਤ ਵੱਡਾ ਹਿੱਸਾ ਪਾਵੇਗਾ
Farmer protest
ਨਵੀਂ ਦਿੱਲੀ ,( ਚਰਨਜੀਤ ਸਿੰਘ ਸੁਰਖ਼ਾਬ ) : ਸਿੰਘੂ ਪਹੁੰਚੇ ਡਾ ਸੁਰਜੀਤ ਪਾਤਰ ਨੇ ਕਵਿਤਾਵਾਂ ਰਾਹੀਂ ਕੇਂਦਰ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਦੇਸ਼ ਵਿਆਪੀ ਚੱਲ ਰਿਹਾ ਕਿਸਾਨੀ ਅੰਦੋਲਨ ਪੰਜਾਬ ਅਤੇ ਹਿੰਦੋਸਤਾਨ ਦੀ ਪੁਨਰ ਸਿਰਜਣਾ ਵਿਚ ਬਹੁਤ ਵੱਡਾ ਹਿੱਸਾ ਪਾਵੇਗਾ । ਸੁਰਜੀਤ ਪਾਤਰ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਬਹੁਤ ਸਮੇਂ ਤੋਂ ਦੁੱਖ ਹੰਢਾ ਰਿਹਾ ਸੀ, ਪੰਜਾਬ ਦੇ ਕਿਸਾਨ ਬਹੁਤ ਲੰਮੇ ਸਮੇਂ ਤੋਂ ਖੁਦਕੁਸ਼ੀਆਂ ਕਰ ਰਹੇ ਸਨ , ਪੰਜਾਬ ਦੀ ਬਹੁਤ ਮਾੜੀ ਹਾਲਤ ਹੋ ਚੁੱਕੀ ਸੀ , ਇਹ ਅੰਦੋਲਨ ਉਸੇ ਤਪਸ ਵਿਚੋ ਨਿਕਲਿਆ ਹੈ ।