ਪ੍ਰਿਯੰਕਾ ਗਾਂਧੀ ਦੇ ਪਹਿਰਾਵੇ ਨੂੰ ਲੈ ਕੇ ਭਾਜਪਾ ਸਾਂਸਦ ਵਲੋਂ ਵਿਵਾਦਿਤ ਟਿੱਪਣੀ
ਪ੍ਰਿਯੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ ਹੈ। ਵਿਰੋਧੀ ਪੱਖ ਦੇ ਨੇਤਾ ਲਗਾਤਾਰ ਵਿਵਾਦਿਤ ਬਿਆਨ ਦੇ...
ਬਸਤੀ : ਪ੍ਰਿਯੰਕਾ ਗਾਂਧੀ ਦੀ ਰਾਜਨੀਤੀ ਵਿਚ ਐਂਟਰੀ ਤੋਂ ਬਾਅਦ ਸਿਆਸੀ ਗਲਿਆਰਿਆਂ ਵਿਚ ਹਲਚਲ ਮਚ ਗਈ ਹੈ। ਵਿਰੋਧੀ ਪੱਖ ਦੇ ਨੇਤਾ ਲਗਾਤਾਰ ਵਿਵਾਦਿਤ ਬਿਆਨ ਦੇ ਰਹੇ ਹਨ। ਇਸ ਵਾਰ ਯੂਪੀ ਦੇ ਬੀਜੇਪੀ ਸਾਂਸਦ ਹਰੀਸ਼ ਦਿਵੇਦੀ ਨੇ ਉਨ੍ਹਾਂ ਦੇ ਪਹਿਰਾਵੇ ਉਤੇ ਵੀ ਵਿਵਾਦਿਤ ਬਿਆਨ ਦਿਤਾ ਹੈ। ਦਿਵੇਦੀ ਨੇ ਕਿਹਾ ਕਿ ਪ੍ਰਿਯੰਕਾ ਜਦੋਂ ਦਿੱਲੀ ਵਿਚ ਹੁੰਦੀ ਹੈ, ਤਾਂ ਜੀਨਸ ਅਤੇ ਟਾਪ ਪਹਿਨਦੀ ਹੈ। ਜਿਵੇਂ ਹੀ ਪ੍ਰਿਯੰਕਾ ਜਨਤਾ ਵਿਚ ਜਾਂਦੀ ਹੈ ਤਾਂ ਉਹ ਸਾੜ੍ਹੀ ਅਤੇ ਸੰਧੂਰ ਲਗਾ ਕੇ ਆਉਂਦੀ ਹੈ।
ਦੱਸ ਦਈਏ ਕਿ ਸਾਂਸਦ ਨੇ ਸ਼ਨਿਚਰਵਾਰ ਨੂੰ ਇਹ ਬਿਆਨ ਬਸਤੀ ਵਿਚ ਆਯੋਜਿਤ ਇਕ ਸਮਾਰੋਹ ਵਿਚ ਦਿਤਾ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਨੇ ਕਾਂਗਰਸ ਪ੍ਰਧਾਨ ਪ੍ਰਿਅੰਕਾ ਗਾਂਧੀ ਦੇ ਪਹਿਰਾਵੇ ਉਤੇ ਵਿਵਾਦਿਤ ਟਿੱਪਣੀ ਕੀਤੀ। ਉਨ੍ਹਾਂ ਨੇ ਇਸ ਦੌਰਾਨ ਰਾਹੁਲ ਗਾਂਧੀ ਉਤੇ ਵੀ ਹਮਲਾ ਬੋਲਿਆ। ਸਾਂਸਦ ਨੇ ਕਿਹਾ ਕਿ ਰਾਹੁਲ ਫੇਲ ਹੈ, ਤਾਂ ਪ੍ਰਿਯੰਕਾ ਵੀ ਫੇਲ ਹੈ।