ਭਾਰਤ 'ਚ ਇਸ ਰੋਗ ਦੇ ਚਲਦੇ ਇਕ ਸਾਲ 'ਚ 2.6 ਲੱਖ ਬੱਚਿਆਂ ਦੀ ਹੋਈ ਮੌਤ
ਬੱਚਿਆਂ ਵਿਚ ਨਿਮੋਨੀਆ ਦਾ ਪ੍ਰਮੁੱਖ ਕਾਰਨ ਮੰਨੇ ਜਾਣ ਵਾਲੇ ਰੋਟਾਵਾਇਰਸ ਦਾ ਇਨਫੈਕਸ਼ਨ ਰੋਕਣ ਲਈ ਭਾਰਤ ਵਿਚ ਟੀਕਾਕਰਣ ਉਨ੍ਹਾਂ 15 ਦੇਸ਼ਾਂ ਵਿਚ ਸਭ ਤੋਂ ਘੱਟ ਹੈ, ...
ਨਵੀਂ ਦਿੱਲੀ (ਭਾਸ਼ਾ) :- ਬੱਚਿਆਂ ਵਿਚ ਨਿਮੋਨੀਆ ਦਾ ਪ੍ਰਮੁੱਖ ਕਾਰਨ ਮੰਨੇ ਜਾਣ ਵਾਲੇ ਰੋਟਾਵਾਇਰਸ ਦਾ ਇਨਫੈਕਸ਼ਨ ਰੋਕਣ ਲਈ ਭਾਰਤ ਵਿਚ ਟੀਕਾਕਰਣ ਉਨ੍ਹਾਂ 15 ਦੇਸ਼ਾਂ ਵਿਚ ਸਭ ਤੋਂ ਘੱਟ ਹੈ, ਜਿਨ੍ਹਾਂ ਨੇ ਇਸ ਨੂੰ ਪਿਛਲੇ ਸਾਲ ਸ਼ੁਰੂ ਕੀਤਾ ਸੀ। ਇਸ ਕਾਰਨ ਦੇਸ਼ ਵਿਚ ਸਾਲ 2016 ਵਿਚ ਪੰਜ ਸਾਲ ਤੋਂ ਘੱਟ ਉਮਰ ਵਾਲੇ 2.6 ਲੱਖ ਬੱਚੇ ਮਾਰੇ ਗਏ। ਅਮਰੀਕਾ ਸਥਿਤ ‘ਜਾਨ ਹੋਪਕਿੰਸ ਬਲੂਮਬਰਗ ਸਕੂਲ ਆਫ ਪਬਲਿਕ ਹੈਲਥ’ ਵਿਚ ਇੰਟਰਨੈਸ਼ਨਲ ਵੈਕਸੀਨ ਐਕਸੇਸ ਸੈਂਟਰ ਨੇ ਇਕ ਰਿਪੋਰਟ ਜਾਰੀ ਕੀਤੀ ਹੈ।
ਇਸ ਵਿਚ ਭਾਰਤ ਦੀ ਖ਼ਰਾਬ ਹਾਲਤ ਨੂੰ ਦੱਸਿਆ ਗਿਆ ਹੈ। ਰਿਪੋਰਟ ਦੇ ਅਨੁਸਾਰ ਭਾਰਤ ਵਿਚ ਰੋਟਾਵਾਇਰ ਦਾ ਇਨਫੈਕਸ਼ਨ ਰੋਕਣ ਲਈ ਟੀਕਾਕਰਣ ਪ੍ਰੋਗਰਾਮ ਚੰਗੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। ਜਦੋਂ ਕਿ ਕਈ ਦੇਸ਼ਾਂ ਵਿਚ ਇਸ ਟੀਕਾਕਰਣ ਪ੍ਰੋਗਰਾਮ ਦੇ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲੇ ਹਨ। ਰਿਪੋਰਟ ਵਿਚ ਭਾਰਤ ਸਮੇਤ 15 ਦੇਸ਼ਾਂ ਦੀ ਸਿਹਤ ਪ੍ਰਣਾਲੀ ਨੂੰ ਇਹ ਯਕੀਨੀ ਕਰਨ ਵਿਚ ਪਛੜਿਆ ਦੱਸਿਆ ਗਿਆ ਹੈ ਕਿ ਜਿਆਦਾ ਤੋਂ ਜਿਆਦਾ ਸੰਵੇਦਨਸ਼ੀਲ ਬੱਚਿਆਂ ਨੂੰ ਰੋਕਥਾਮ ਅਤੇ ਇਲਾਜ਼ ਸੰਬੰਧੀ ਸੇਵਾਵਾਂ ਮਿਲ ਸਕਣ।
ਦੁਨਿਆ ਭਰ ਵਿਚ ਨਿਮੋਨਿਆ ਅਤੇ ਡਾਇਰੀਆ ਨਾਲ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦੇ 70 ਫ਼ੀ ਸਦੀ ਮਾਮਲੇ ਭਾਰਤ ਵਿਚ ਦਰਜ ਕੀਤੇ ਗਏ ਹਨ। ਰਿਪੋਰਟ ਦੇ ਅਨੁਸਾਰ 2017 ਵਿਚ ਵੈਕਸੀਨ ਸ਼ੁਰੂ ਕਰਣ ਵਾਲੇ ਦੇਸ਼ਾਂ ਵਿਚ ਸਭ ਤੋਂ ਘੱਟ ਦਰ ਪਾਕਿਸਤਾਨ ਅਤੇ ਭਾਰਤ ਦੀ ਹੈ। ਸਾਡੇ ਦੇਸ਼ ਵਿਚ ਕੇਵਲ ਨਿਮੋਨੀਆ ਅਤੇ ਡਾਇਰੀਆ ਹੀ ਪ੍ਰਮੁੱਖ ਕਾਰਨ ਨਹੀਂ ਹਨ,
ਇਸਦੇ ਨਾਲ ਕੁਪੋਸ਼ਣ, ਭੁਖਮਰੀ ਨਾਲ ਵੀ ਬੱਚੇ ਵਾਰ - ਵਾਰ ਬੀਮਾਰ ਹੁੰਦੇ ਹਨ, ਜਲਦੀ ਥੱਕ ਜਾਂਦੇ ਹਨ, ਹੌਲੀ ਰਫ਼ਤਾਰ ਨਾਲ ਚੀਜ਼ਾਂ ਨੂੰ ਸਮਝਦੇ ਹਨ। ਬੱਚੇ ਦੇ ਜਨਮ ਤੋਂ ਲੈ ਕੇ 2 ਸਾਲ ਦੀ ਉਮਰ ਤੱਕ ਉਸ ਦੇ ਕੁਪੋਸ਼ਣ ਨਾਲ ਗ੍ਰਸਤ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ। ਕੁਪੋਸ਼ਣ ਦੀ ਸ਼ੁਰੂਆਤ ਜਨਮ ਤੋਂ ਪਹਿਲਾਂ ਹੀ ਹੋ ਜਾਂਦੀ ਹੈ, ਆਮ ਤੌਰ 'ਤੇ ਇਹ ਅੱਲੜ੍ਹ ਅਵਸਥਾ ਵਿਚ, ਇਸ ਤੋਂ ਬਾਅਦ ਬਾਲਗ ਜੀਵਨ ਵਿਚ ਅਤੇ ਆਉਣ ਵਾਲੀ ਪੀੜੀਆਂ ਵਿਚ ਵੀ ਜਾਰੀ ਰਹਿ ਸਕਦਾ ਹੈ। ਇਨ੍ਹਾਂ ਬਿਮਾਰੀਆਂ ਨੂੰ ਰੋਕਣ ਲਈ ਠੋਸ ਕਦਮ ਚੁੱਕਣਾ ਜਰੂਰੀ ਹੈ।