ਭਾਜਪਾ ਕਾਨੂੰਨ ਰੱਦ ਕਰਨ ਨੂੰ ਵੱਕਾਰ ਦਾ ਮੁੱਦਾ ਨਾ ਬਣਾਏ - ਸਚਿਨ ਪਾਇਲਟ
– ਕਿਹਾ ਕਿ ਸਰਕਾਰ ਨੂੰ ਤੁਰੰਤ ਕਾਨੂੰਨਾਂ ਨੂੰ ਰੱਦ ਕਰਨ ਲਈ ਆਪਣੀ‘ਜ਼ਿੱਦ’ਨੂੰ ਛੱਡ ਦੇਣਾ ਚਾਹੀਦਾ ਹੈ ।
Sachin Pilot
ਨਵੀਂ ਦਿੱਲੀ: ਕੇਂਦਰ ਨੂੰ ਖੇਤੀ ਕਾਨੂੰਨਾਂ ਨੂੰ “ਵੱਕਾਰ ਦਾ ਮੁੱਦਾ” ਨਾ ਬਣਾਉਣ ਦੀ ਅਪੀਲ ਕਰਦਿਆਂ ਸੀਨੀਅਰ ਕਾਂਗਰਸੀ ਨੇਤਾ ਸਚਿਨ ਪਾਇਲਟ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਤੁਰੰਤ ਕਾਨੂੰਨਾਂ ਨੂੰ ਰੱਦ ਕਰਨ ਲਈ ਆਪਣੀ‘ਜ਼ਿੱਦ’ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਕਿਹਾ ਕਿ ਜਦੋਂ ਭਾਜਪਾ ਇਸ ਮੁੱਦੇ ‘ਤੇ ਅਕਾਲੀ ਦਲ ਅਤੇ ਆਰਐਲਪੀ ਵਰਗੇ ਆਪਣੇ ਭਾਈਵਾਲਾਂ ਨੂੰ ਯਕੀਨ ਨਹੀਂ ਦਿਵਾ ਸਕਦੀ ਤਾਂ ਉਹ ਕਿਸ ਤਰ੍ਹਾਂ ਕਿਸਾਨਾਂ ਤੋਂ ਕਾਨੂੰਨਾਂ ਨੂੰ ਪ੍ਰਵਾਨ ਕਰਨ ਦੀ ਉਮੀਦ ਕਰ ਸਕਦੀ ਹੈ ।