ਟਵਿਟਰ ਨੇ ਨਵੇਂ ਆਈਟੀ ਨਿਯਮਾਂ ਨੂੰ ਮੰਨਿਆ! ਸ਼ਿਕਾਇਤ ਅਧਿਕਾਰੀ ਦੀ ਕੀਤੀ ਨਿਯੁਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਵਿਟਰ ਇੰਡੀਆ ਨੇ ਦੇਸ਼ ਦੇ ਨਵੇਂ ਡਿਜ਼ੀਟਲ ਨਿਯਮਾਂ ਤਹਿਤ ਇਕ ਭਾਰਤੀ ਨੂੰ ਸ਼ਿਕਾਇਤ ਨਿਵਾਰਣ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ।

Twitter appoints Vinay Prakash as resident grievance officer

ਨਵੀਂ ਦਿੱਲੀ: ਨਵੇਂ ਆਈਟੀ ਨਿਯਮਾਂ ਨੂੰ ਲੈ ਕੇ ਸਰਕਾਰ ਅਤੇ ਮਾਈਕਰੋ ਬਲਾਗਿੰਗ ਵੈੱਬਸਾਈਟ ਟਵਿਟਰ ਵਿਚਾਲੇ ਵਿਵਾਦ ਜਾਰੀ ਹੈ। ਇਸ ਦੌਰਾਨ ਟਵਿਟਰ ਇੰਡੀਆ (Twitter India Appoints grievance officer) ਨੇ ਦੇਸ਼ ਦੇ ਨਵੇਂ ਡਿਜ਼ੀਟਲ ਨਿਯਮਾਂ ਤਹਿਤ ਇਕ ਭਾਰਤੀ ਨੂੰ ਸ਼ਿਕਾਇਤ ਨਿਵਾਰਣ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ। ਟਵਿਟਰ ਨੇ ਅਪਣੀ ਵੈੱਬਸਾਈਟ ’ਤੇ ਵਿਨੈ ਪ੍ਰਕਾਸ਼ (Twitter appoints Vinay Prakash as grievance officer) ਨੂੰ ਅਪਣੇ ਸਥਾਨਕ ਸ਼ਿਕਾਇਤ ਅਧਿਕਾਰੀ ਵਜੋਂ ਨਿਯੁਕਤ ਕੀਤਾ ਹੈ ਅਤੇ ਉਹਨਾਂ ਦੀ ਈ-ਮੇਲ ਆਈਡੀ ਵੀ ਦਿੱਤੀ ਗਈ ਹੈ। ਦੱਸ ਦਈਏ ਕਿ ਨਵੇਂ ਨਿਯਮਾਂ ਨੂੰ ਲੈ ਕੇ ਟਵਿਟਰ ਅਤੇ ਸਰਕਾਰ ਵਿਚਾਲੇ ਮਾਰਚ ਤੋਂ ਵਿਵਾਦ ਜਾਰੀ ਹੈ।

ਹੋਰ ਪੜ੍ਹੋ: ਅਫ਼ਗਾਨਿਸਤਾਨ ਵਿਚ ਤਾਲਿਬਾਨ ਦਾ ਖਤਰਾ ਵਧਿਆ! 50 ਭਾਰਤੀ ਅਧਿਕਾਰੀਆਂ ਨੇ ਕੰਧਾਰ ਦਾ ਦੂਤਾਵਾਸ ਛੱਡਿਆ

ਇਸ ਮਹੀਨੇ ਦੀ ਸ਼ੁਰੂਆਤ ਵਿਚ ਟਵਿੱਟਰ ਨੇ ਇਕ ਅੰਤਰਿਮ ਮੁੱਖ ਪਾਲਣਾ ਅਧਿਕਾਰੀ ਦੀ ਨਿਯੁਕਤੀ ਕੀਤੀ ਅਤੇ ਕਿਹਾ ਕਿ ਉਹ ਛੇਤੀ ਹੀ ਅਸਥਾਈ ਤੌਰ ’ਤੇ ਦੋ ਹੋਰ ਕਾਰਜਕਾਰੀ ਅਧਿਕਾਰੀਆਂ ਨੂੰ ਨਾਮਜ਼ਦ ਕਰੇਗਾ ਤਾਂ ਜੋ ਨਵੇਂ ਆਈ.ਟੀ. ਨਿਯਮਾਂ ਦੀ ਪਾਲਣਾ ਕੀਤੀ ਜਾ ਸਕੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਦੇ ਅਖੀਰ ਵਿਚ ਟਵਿਟਰ ਨੂੰ ਉਸ ਸਮੇਂ ਝਟਕਾ ਲੱਗਿਆ ਸੀ ਜਦੋਂ ਕੰਪਨੀ ਦੇ ਅੰਤਰਿਮ ਸ਼ਿਕਾਇਤ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ।

ਹੋਰ ਪੜ੍ਹੋ: 23 ਸਾਲ ਦੀ ਪੰਜਾਬਣ ਨੇ ਕਰਾਤੀ ਬੱਲੇ-ਬੱਲੇ, ਕ੍ਰਿਕਟ ਮੈਚ 'ਚ ਫੜ੍ਹੀ ਸ਼ਾਨਦਾਰ ਕੈਚ, ਹੋਈ ਵਾਇਰਲ

ਨਵੇਂ ਆਈਟੀ ਨਿਯਮਾਂ ਦੀ ਪਾਲਣਾ ਲਈ ਇਸੇ ਮਹੀਨੇ ਉਹਨਾਂ ਦੀ ਨਿਯੁਕਤੀ ਹੋਈ ਸੀ। ਆਈਟੀ ਮਾਮਲਿਆਂ ਦੀ ਸੰਸਦੀ ਕਮੇਟੀ ਨੇ ਵੀ ਟਵਿਟਰ ਨੂੰ ਤਲਬ ਕਰਕੇ ਸਖ਼ਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਸੀ। ਦੱਸ ਦਈਏ ਕਿ ਨਵੇਂ ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਨੇ 8 ਜੁਲਾਈ ਨੂੰ ਅਪਣਾ ਅਹੁਦਾ ਸੰਭਾਲਿਆ ਸੀ।

ਹੋਰ ਪੜ੍ਹੋ: ਹਿੰਦੂ ਮੁੰਡੇ ਦਾ ਹਿੰਦੂ ਕੁੜੀ ਨੂੰ ਝੂਠ ਬੋਲਣਾ ਵੀ ਹੈ ਜਿਹਾਦ - ਹੇਮੰਤ ਬਿਸਵਾ ਸ਼ਰਮਾ

ਇਸ਼ ਤੋਂ ਤੁਰੰਤ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਟਵਿਟਰ ਨੂੰ ਚੇਤਾਵਨੀ ਦਿੱਤੀ ਸੀ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਟਵਿਟਰ ਨੂੰ ਇਸ ਨੂੰ ਲਾਗੂ ਕਰਨਾ ਹੀ ਹੋਵੇਗਾ। ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਅਤੇ ਸੰਸਦੀ ਕਮੇਟੀ ਨੇ ਟਵਿਟਰ ਨੂੰ ਸਾਫ ਸ਼ਬਦਾਂ ਵਿਚ ਕਿਹਾ ਸੀ ਕਿ ਦੇਸ਼ ਦਾ ਕਾਨੂੰਨ ਸਭ ਤੋਂ ਉੱਪਰ ਹੈ ਅਤੇ ਉਸ ਨੂੰ ਮੰਨਣਾ ਹੀ ਹੋਵੇਗਾ।