ਸ੍ਰੀਨਗਰ 'ਚ ਭੀੜ ਇਕੱਠਾ ਹੋਣ 'ਤੇ ਫਿਰ ਲੱਗੀ ਪਾਬੰਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲੋਕਾਂ ਨੂੰ ਘਰ ਵਾਪਸ ਜਾਣ ਲਈ ਕਿਹਾ, ਦੁਕਾਨਾਂ ਵੀ ਬੰਦ 

Restrictions Reimposed In Srinagar

ਸ੍ਰੀਨਗਰ : ਜੰਮੂ-ਕਸ਼ਮੀਰ 'ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਜ਼ਿਆਦਾਤਰ ਇਲਾਕਿਆਂ 'ਚ ਧਾਰਾ 144 ਲਾਗੂ ਹੈ। ਸ਼ੁਕਰਵਾਰ ਨੂੰ ਜ਼ੰਮੇ ਦੀ ਨਮਾਜ਼ ਤੋਂ ਪਹਿਲਾਂ ਘਾਟੀ ਅਤੇ ਪੂਰੇ ਕਸ਼ਮੀਰ 'ਚ ਧਾਰਾ 144 'ਚ ਢਿੱਲ ਦਿੱਤੀ ਗਈ ਸੀ ਪਰ ਇਕ ਵਾਰ ਫਿਰ ਸ੍ਰੀਨਗਰ 'ਚ ਇਕ ਥਾਂ ਭੀੜ ਇਕੱਤਰ ਹੋਣ 'ਤੇ ਰੋਕ ਲਗਾ ਦਿੱਤੀ ਗਈ ਹੈ।

ਸੂਤਰਾਂ ਮੁਤਾਬਕ ਪੁਲਿਸ ਇਲਾਕੇ 'ਚ ਘੁੰਮ-ਘੁੰਮ ਕੇ ਲੋਕਾਂ ਨੂੰ ਘਰ ਅੰਦਰ ਰਹਿਣ ਦੀ ਹਦਾਇਤ ਦੇ ਰਹੀ ਹੈ। ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਹਨ, ਉਨ੍ਹਾਂ ਦੁਕਾਨਦਾਰਾਂ ਨੂੰ ਪੁਲਿਸ ਵਾਲੇ ਦੁਕਾਨ ਬੰਦ ਕਰਨ ਦੀ ਅਪੀਲ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਸਥਿਤੀ ਸਾਂਤੀਪੂਰਨ ਹੈ ਅਤੇ ਸੂਬੇ 'ਚ ਕਿਤੇ ਕੋਈ ਹਿੰਸਾ ਨਹੀਂ ਵਾਪਰੀ ਹੈ।

ਸੂਬੇ ਦੇ ਪੁਲਿਸ ਡਾਇਰੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ, "ਮਾਮੂਲੀ ਪੱਥਰਬਾਜ਼ੀ ਤੋਂ ਇਲਾਵਾ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ।" ਸੂਬੇ ਦੇ ਮੁੱਖ ਸਕੱਤਰ ਅਤੇ ਡੀਜੀਪੀ ਨੇ ਲੋਕਾਂ ਨੂੰ ਝੂਠੀਆਂ ਖ਼ਬਰਾਂ ਅਤੇ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਲਈ ਕਿਹਾ ਹੈ। ਡੀਜੀਪੀ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਸੂਬੇ ਦੇ ਹਾਲਾਤ ਸਬੰਧੀ ਇਹ ਸਪਸ਼ਟੀਕਰਨ ਦਿੱਤਾ ਹੈ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਾਲਾਤ ਖ਼ਰਾਬ ਹਨ। ਰਾਹੁਲ ਗਾਂਧੀ ਦੇ ਬਿਆਨ ਤੋਂ ਕੁਝ ਹੀ ਮਿੰਟ ਬਾਅਦ ਸ੍ਰੀਨਗਰ ਪੁਲਿਸ ਨੇ ਟਵੀਟ ਕੀਤਾ ਸੀ ਕਿ ਹਾਲਾਤ ਸ਼ਾਂਤੀਪੂਰਨ ਹਨ। 

ਉਥੇ ਦੀ ਜੰਮੂ-ਕਸ਼ਮੀਰ ਪੁਲਿਸ ਦੇ ਆਈਜੀਪੀ ਐਸਪੀ ਪਾਨੀ ਨੇ ਇਕ ਵੀਡੀਓ ਬਿਆਨ ਜਾਰੀ ਕਰ ਕੇ ਦੱਸਿਆ ਕਿ ਘਾਟੀ 'ਚ ਪਿਛਲੇ 7 ਦਿਨ ਤੋਂ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਹੈ ਅਤੇ ਉਹ ਕੌਮਾਂਤਰੀ ਮੀਡੀਆ ਨੂੰ ਅਪੀਲ ਕਰਦੇ ਹਨ ਕਿ ਜ਼ਿੰਮੇਵਾਰੀ ਨਾਲ ਖ਼ਬਰਾਂ ਵਿਖਾਉ। ਪੁਲਿਸ ਨੇ ਜੰਮੂ-ਕਸ਼ਮੀਰ 'ਚ ਹਿੰਸਾ ਦੀਆਂ ਖ਼ਬਰਾਂ ਬਾਰੇ ਕੌਮਾਂਤਰੀ ਮੀਡੀਆ ਦੀ ਰਿਪੋਰਟ ਨੂੰ ਬੇਬੁਨਿਆਦੀ ਦੱਸਿਆ।

Related Stories