8 ਸਾਲਾਂ ਵਿਚ ਢਾਈ ਲੱਖ ਭਾਰਤੀਆਂ ਨੇ ਛੱਡੀ ਨਾਗਰਿਕਤਾ, 28 ਹਜ਼ਾਰ ਤੋਂ ਵੱਧ ਪੰਜਾਬੀ ਹੋਏ ਪਰਦੇਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜੇ

Image: For representation purpose only.

 

ਨਵੀਂ ਦਿੱਲੀ: ਰਾਜ ਸਭਾ ਵਿਚ ਸਰਕਾਰ ਵਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਅਨੁਸਾਰ ਪਿਛਲੇ ਅੱਠ ਸਾਲਾਂ ਵਿਚ ਪੂਰੇ ਭਾਰਤ ਵਿਚ 2,46,580 ਭਾਰਤੀਆਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ ਹਨ, ਜਿਨ੍ਹਾਂ ਵਿਚੋਂ ਸੱਭ ਤੋਂ ਵੱਧ 60,414 ਪਾਸਪੋਰਟ ਦਿੱਲੀ ਵਿਚ ਵਾਪਸ ਕੀਤੇ ਗਏ ਹਨ।

ਇਹ ਵੀ ਪੜ੍ਹੋ: ਜਗਤਾਰ ਸਿੰਘ ਹਵਾਰਾ ਦੇ ਦੋਹਾਂ ਮਾਮਲਿਆਂ ਦੀ ਸੁਣਵਾਈ 28 ਨੂੰ

ਪੰਜਾਬ ਵਿਚ ਇਸ ਮਿਆਦ ਦੌਰਾਨ 28,117 ਲੋਕਾਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ ਜਦਕਿ ਗੁਜਰਾਤ, ਗੋਆ ਅਤੇ ਕੇਰਲਾ ਵਿਚ ਕ੍ਰਮਵਾਰ 22,300, 18,610 ਅਤੇ 16,247 ਲੋਕਾਂ ਨੇ ਅਪਣੇ ਪਾਸਪੋਰਟ ਵਾਪਸ ਕੀਤੇ। ਇਕ ਸਵਾਲ ਦੇ ਜਵਾਬ ਵਿਚ, ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਅਪਣੇ ਪਾਸਪੋਰਟ ਵਾਪਸ ਕਰਨ ਵਾਲੇ ਭਾਰਤੀਆਂ ਦੀ ਰਾਜ-ਵਾਰ ਸੰਖਿਆ ਦੱਸੀ।

ਇਹ ਵੀ ਪੜ੍ਹੋ: ਔਰਤ ਦੇ ਹੱਕ ਵਿਚ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਦਾ ਵਧੀਆ ਕਦਮ

ਉਨ੍ਹਾਂ ਕਿਹਾ ਕਿ 2014 ਤੋਂ 2022 ਤਕ ਅਪਣੇ ਪਾਸਪੋਰਟ ਸਪੁਰਦ ਕਰਨ ਵਾਲੇ ਭਾਰਤੀਆਂ ਦੀ ਕੁੱਲ ਗਿਣਤੀ 2,46,580 ਹੈ। ਮੰਤਰੀ ਦੁਆਰਾ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, 2019-2022 ਦੀ ਮਿਆਦ ਦੇ ਦੌਰਾਨ 35 ਤੋਂ ਵੱਧ ਦੇਸ਼ਾਂ ਵਿਚ 24,000 ਤੋਂ ਵੱਧ ਭਾਰਤੀਆਂ ਨੇ ਅਪਣੇ ਪਾਸਪੋਰਟ ਸਪੁਰਦ ਕੀਤੇ ਹਨ।