ਨੌਜਵਾਨ ਪੇਂਟਰ ਕਲਾ ਰਾਹੀਂ ਦਿਖਾ ਰਿਹਾ ਹੈ ਕਿਸਾਨੀ ਘੋਲ ਦੀ ਤਸਵੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਉਹ ਕਿਸਾਨੀ ਸੰਘਰਸ਼ ਨੂੰ ਆਪਣੀ ਕਲਾ ਦੇ ਰਾਹੀਂ ਦੁਨੀਆਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ।

farmer protest

ਨਵੀਂ ਦਿੱਲੀ , ( ਅਰਪਨ ਕੌਰ ) : ਦਿੱਲੀ ਬਾਡਰ ਦਿੱਲੀ ਬਾਰਡਰ ‘ਤੇ ਪਹੁੰਚੇ ਨੌਜਵਾਨ ਪੇਂਟਰ ਨੇ ਆਪਣੀ ਕਲਾ ਰਾਹੀਂ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਦੀ ਤਸਵੀਰ ਪੇਸ਼ ਕਰਦਿਆਂ ਸਰਕਾਰ ਦੇ ਖ਼ਿਲਾਫ਼ ਹਰ ਵਰਗ ਕਿਸਾਨੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੋ ਗਿਆ ਹੈ ਅਤੇ ਹੁਣ ਕਿਸਾਨਾਂ ਦੀ ਜਿੱਤ ਯਕੀਨੀ ਬਣ ਗਈ ਹੈ । ਦਿੱਲੀ ਤੋਂ ਪਹੁੰਚੇ ਪ੍ਰੋ ਪਰਵੀਨ ਕੁਮਾਰ ਨੇ ਸਪੋਕਸਮੈਨ ਗੱਲਬਾਤ ਕਰਦਿਆਂ ਕਿਹਾ ਕਿ  ਉਹ ਕਿਸਾਨੀ ਸੰਘਰਸ਼ ਨੂੰ ਆਪਣੀ ਕਲਾ ਦੇ ਰਾਹੀਂ ਦੁਨੀਆਂ ਸਾਹਮਣੇ ਲੈ ਕੇ ਆਉਣਾ ਚਾਹੁੰਦਾ ਸੀ, ਇਸ ਲਈ ਉਹ ਇਕ ਵਿਸ਼ਾਲ ਪੇਂਟਿੰਗ ਬਣਾ ਕੇ ਕਿਸਾਨੀ ਸੰਘਰਸ਼ ਦੀ ਕਹਾਣੀ ਲੋਕਾਂ ਨੂੰ ਦੱਸੇਗਾ ।

Related Stories