ਸਿੱਖ ਕਤਲੇਆਮ : 186 ਬੰਦ ਮਾਮਲਿਆਂ ਦੀ ਜਾਂਚ ਲਈ ਮੁੜ ਸੁਪਰੀਮ ਕੋਰਟ ਪੁੱਜੇ ਪੀੜਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਪੀੜਤਾਂ ਨੇ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ............

Supreme Court of India

ਨਵੀਂ ਦਿੱਲੀ : ਸਿੱਖ ਕਤਲੇਆਮ ਦੇ ਮਾਮਲਿਆਂ ਦੀ ਜਾਂਚ ਲਈ ਪੀੜਤਾਂ ਨੇ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਪਟੀਸ਼ਨਰਾਂ ਨੇ ਅਦਾਲਤ ਨੂੰ ਦਸਿਆ ਕਿ ਜਨਵਰੀ ਵਿਚ ਜਾਂਚ ਦੇ ਹੁਕਮ ਹੋਣ ਦੇ ਬਾਵਜੂਦ ਨਵੀਂ ਵਿਸ਼ੇਸ਼ ਜਾਂਚ ਟੀਮ ਨੇ ਹਾਲੇ ਤਕ ਕੰਮ ਸ਼ੁਰੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਵੀ ਮੈਂਬਰ ਦੀ ਹਾਲੇ ਤਕ ਨਿਯੁਕਤੀ ਨਹੀਂ ਹੋਈ, ਇਸ ਲਈ ਛੇਤੀ ਸੁਣਵਾਈ ਕਰਨ ਦੇ ਹੁਕਮ ਦਿਤੇ ਜਾਣ। ਮੁੱਖ ਜੱਜ ਦੀਪਕ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਹੈ ਅਤੇ ਉਹ ਗ਼ੌਰ ਕਰਨਗੇ। 186 ਬੰਦ ਮਾਮਲਿਆਂ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਨਵੀਂ ਐਸਆਈਟੀ ਦਾ ਗਠਨ ਕੀਤਾ ਸੀ ਅਤੇ ਕਿਹਾ ਸੀ

ਕਿ ਇਸ ਵਿਚ ਹਾਈ ਕੋਰਟ ਦੇ ਸੇਵਾਮੁਕਤ ਜੱਜ, ਮੌਜੂਦਾ ਆਈਪੀਐਸ ਅਧਿਕਾਰੀ ਅਤੇ ਸੇਵਾਮੁਕਤ ਆਈਪੀਐਸ ਅਧਿਕਾਰੀ ਹੋਣਗੇ। ਨਵੀਂ ਐਸਆਈਟੀ 'ਚ ਦਿੱਲੀ ਹਾਈ ਕੋਰਟ ਦੇ ਜੱਜ ਜਸਟਿਸ ਐਸ.ਐਨ ਢੀਂਗਰਾ, ਸੇਵਾਮੁਕਤ ਆਈ.ਪੀ.ਐਸ ਰਾਜਦੀਪ ਸਿੰਘ ਅਤੇ ਮੌਜੂਦਾ ਆਈ.ਪੀ.ਐਸ ਅਧਿਕਾਰੀ ਅਭਿਸ਼ੇਕ ਦੁਲਾਰ ਹੋਣਗੇ। ਹੁਣ 8 ਅਗੱਸਤ ਤਕ ਐਸਆਈਟੀ ਨੇ ਜਾਂਚ ਰੀਪੋਰਟ ਦਾਖ਼ਲ ਕਰਨੀ ਹੈ। (ਏਜੰਸੀ)