ਕੇਰਲ 'ਚ ਭਾਜਪਾ ਨੂੰ ਮਾਤ ਦੇਣ ਦੀ ਤਿਆਰੀ, ਕਾਂਗਰਸ ਅਤੇ ਸੀਪੀਐਮ ਵਲੋਂ ਰਾਮ ਨਾਮ ਦਾ ਸਹਾਰਾ
ਮਿਸ਼ਨ 2019 ਤੋਂ ਪਹਿਲਾਂ ਦੇਸ਼ ਵਿਚ ਇਕ ਵਾਰ ਫਿਰ ਹਿੰਦੂਤਵ ਦਾ ਏਜੰਡਾ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਦੀ ਗੱਲ ਹੋਵੇ ਜਾਂ ...
Congress and CPM
ਨਵੀਂ ਦਿੱਲੀ : ਮਿਸ਼ਨ 2019 ਤੋਂ ਪਹਿਲਾਂ ਦੇਸ਼ ਵਿਚ ਇਕ ਵਾਰ ਫਿਰ ਹਿੰਦੂਤਵ ਦਾ ਏਜੰਡਾ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਸ਼ਸ਼ੀ ਥਰੂਰ ਦੇ ਹਿੰਦੂ ਪਾਕਿਸਤਾਨ ਦੀ ਗੱਲ ਹੋਵੇ ਜਾਂ ਫਿਰ ਸਾਬਕਾ ਉਪ ਰਾਸ਼ਟਰਪਤੀ ਜਿਨਾਹ 'ਤੇ ਦਿਤੇ ਗਏ ਬਿਆਨ ਦਾ ਮਾਮਲਾ। ਕੁਲ ਮਿਲਾ ਕੇ ਦੇਸ਼ ਦੀ ਰਾਜਨੀਤੀ ਵਿਚ ਫਿਲਹਾਲ ਹਿੰਦੂਤਵ ਨੇ ਰਾਜਨੀਤੀ ਨੂੰ ਜਕੜਿਆ ਹੋਇਆ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਰਾਸ਼ਟਰੀ ਪੱਧਰ ਦੇ ਨਾਲ-ਨਾਲ ਸੂਬਾ ਪੱਧਰ 'ਤੇ ਵੀ ਰਾਜਨੀਤਕ ਪਾਰਟੀਆਂ ਅਪਣੇ-ਅਪਣੇ ਤਰੀਕੇ ਨਾਲ ਵੋਟ ਬੈਂਕ ਲੁਭਾਉਣ ਦੀ ਤਿਆਰੀ ਵਿਚ ਲੱਗੇ ਹੋਏ ਹਨ।