ਗੁਜਰਾਤ 'ਚ ਬਾਰਿਸ਼ ਅਤੇ ਹੜ੍ਹ ਨਾਲ ਹੁਣ ਤਕ 22 ਮੌਤਾਂ, ਕਈ ਰਾਜਾਂ 'ਚ ਭਾਰੀ ਬਾਰਿਸ਼ ਦਾ ਅਲਰਟ
ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ। ਖ਼ਾਸ ਤੌਰ ...
Gujrat Heavy Rain and Flood
 		 		ਨਵੀਂ ਦਿੱਲੀ : ਮਾਨਸੂਨ ਨਾਲ ਜਿਥੇ ਦਿੱਲੀ ਅਤੇ ਐਨਸੀਆਰ ਦੇ ਲੋਕਾਂ ਨੇ ਰਾਹਤ ਦਾ ਸਾਹ ਲਿਆ ਹੈ, ਉਥੇ ਦੇਸ਼ ਦੇ ਕੁੱਝ ਰਾਜਾਂ ਵਿਚ ਇਹ ਆਫ਼ਤ ਬਣ ਕੇ ਆਇਆ ਹੈ। ਖ਼ਾਸ ਤੌਰ 'ਤੇ ਗੁਜਰਾਤ ਅਤੇ ਉਤਰਾਖੰਡ ਵਿਚ ਭਾਰੀ ਬਾਰਿਸ਼ ਅਤੇ ਹੜ੍ਹ ਜੀਅ ਦਾ ਜੰਜ਼ਾਲ ਬਣ ਚੁੱਕਿਆ ਹੈ। ਗੁਜਰਾਤ ਵਿਚ ਹੁਣ ਤਕ 22 ਲੋਕਾਂ ਦੀ ਮੌਤ ਹੋ ਚੁਕੀ ਹੈ ਜਦਕਿ ਉਤਰਾਖੰਡ ਵਿਚ 35 ਹਜ਼ਾਰ ਤੋਂ ਜ਼ਿਆਦਾ ਲੋਕ ਮਾਨਸੂਨ ਨਾਲ ਪ੍ਰਭਾਵਤ ਹੋਏ ਹਨ। ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ 24 ਘੰਟੇ ਦੇਸ਼ ਦੇ ਕਈ ਰਾਜਾਂ 'ਤੇ ਭਾਰੀ ਹੋ ਸਕਦੇ ਹਨ।