‘ਮਾਲਿਆ ਜੀ’ ਨੂੰ ਚੋਰ ਕਹਿਣਾ ਠੀਕ ਨਹੀਂ, 40 ਸਾਲ ਤੱਕ ਚੁਕਾਇਆ ਕਰਜ਼ : ਗਡਕਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰ ਪਾਸਿਓਂ ਪਰੇਸ਼ਾਨੀਆਂ 'ਚ ਘਿਰੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਚੋਰ ਕਹਿਣ 'ਤੇ ਕੇਂਦਰੀ ਮੰਤਰੀ ਨਿਤੀਨ ਨੇ ਕਿਹਾ ਕਿ ‘ਇਕ ਵਾਰ ਕਰਜ ਨਾ ਚੁਕਾ...

Vijay Mallya and Nitin Gadkari

ਨਵੀਂ ਦਿੱਲੀ : (ਭਾਸ਼ਾ) ਹਰ ਪਾਸਿਓਂ ਪਰੇਸ਼ਾਨੀਆਂ 'ਚ ਘਿਰੇ ਭਗੋੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਚੋਰ ਕਹਿਣ 'ਤੇ ਕੇਂਦਰੀ ਮੰਤਰੀ ਨਿਤੀਨ ਨੇ ਕਿਹਾ ਕਿ ‘ਇਕ ਵਾਰ ਕਰਜ ਨਾ ਚੁਕਾ ਪਾਉਣ ਵਾਲੇ ਵਿਜੇ ਮਾਲਿਆ ਜੀ’ ਨੂੰ ‘ਚੋਰ’ ਕਹਿਣਾ ਠੀਕ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਵਿਜੇ ਮਾਲਿਆ ਦਾ ਚਾਰ ਦਹਾਕਿਆਂ ਤੱਕ ਨੇਮੀ ਸਮੇਂ 'ਤੇ ਕਰਜ਼ ਚੁਕਾਉਣ ਦਾ ਰਿਕਾਰਡ ਰਿਹਾ ਹੈ। ਗਡਕਰੀ ਨੇ ਹਾਲਾਂਕਿ, ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਮਾਲਿਆ ਦੇ ਨਾਲ ਕਿਸੇ ਤਰ੍ਹਾਂ ਦਾ ਕਾਰੋਬਾਰੀ ਲੈਣ-ਦੇਣ ਨਹੀਂ ਹੈ। 

ਉਥੇ ਹੀ ਵਿੱਤੀ ਧੋਖਾਧੜੀ ਕਰਨ ਵਾਲਿਆਂ ਉਤੇ ਸਖਤੀ ਦੀ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੇਕਰ ਨੀਰਵ ਮੋਦੀ ਜਾਂ ਵਿਜੇ ਮਾਲਿਆ ਜੀ ਨੇ ਵਿੱਤੀ ਧੋਖਾਧੜੀ ਕੀਤੀ ਹੈ ਤਾਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ ਪਰ ਜੇਕਰ ਕੋਈ ਪਰੇਸ਼ਾਨੀ ਵਿਚ ਆਉਂਦਾ ਹੈ ਅਤੇ ਅਸੀਂ ਉਸ ਉਤੇ ਧੋਖੇਬਾਜ਼ ਦਾ ਲੇਬਲ ਲਗਾ ਦਿੰਦੇ ਹਾਂ ਤਾਂ ਸਾਡੀ ਮਾਲੀ ਹਾਲਤ ਤਰੱਕੀ ਨਹੀਂ ਕਰ ਸਕਦੀ।

ਇੱਕ ਪ੍ਰੋਗਰਾਮ ਵਿਚ ਗਡਕਰੀ ਨੇ ਕਿਹਾ ਕਿ ਮਾਲਿਆ 40 ਸਾਲ ਤੱਕ ਸਮੇਂ ਨਾਲ ਨੇਮੀ ਕਰਜ਼ ਚੁਕਾ ਰਿਹਾ ਸੀ, ਵਿਆਜ ਭਰ ਰਿਹਾ ਸੀ। 40 ਸਾਲ ਬਾਅਦ ਉਹ ਹਵਾਈ ਖੇਤਰ ਵਿਚ ਉਤਰਿਆ ਅਤੇ ਪਰੇਸ਼ਾਨੀ ਵਿਚ ਘਿਰ ਗਿਆ ਤਾਂ ਉਹ ਚੋਰ ਹੋ ਗਿਆ।  ਜੋ 50 ਸਾਲ ਵਿਆਜ ਭਰਦਾ ਹੈ ਉਹ ਠੀਕ ਹੈ ਅਤੇ ਇਕ ਵਾਰ ਉਹ ਡਿਫਾਲਟ ਕਰ ਜਾਵੇ ਤਾਂ ਤੁਰਤ ਸੱਭ ਫਰਾਡ ਹੋ ਗਿਆ।  ਇਹ ਮਾਨਸਿਕਤਾ ਠੀਕ ਨਹੀਂ ਹੈ। 

ਗਡਕਰੀ ਨੇ ਕਿਹਾ ਕਿ ਉਹ ਜਿਸ ਕਰਜ਼ ਦਾ ਜ਼ਿਕਰ ਕਰ ਰਹੇ ਹੈ ਉਹ ਮਹਾਰਾਸ਼ਟਰ ਸਰਕਾਰ ਦੀ ਇਕਾਈ ਸਿਕਾਮ ਵਲੋਂ ਮਾਲਿਆ ਨੂੰ ਦਿਤਾ ਗਿਆ ਸੀ। ਇਹ ਕਰਜ਼ 40 ਸਾਲ ਪਹਿਲਾਂ ਦਿਤਾ ਗਿਆ ਸੀ। ਇਹ ਕਰਜ਼ ਬਿਨਾਂ ਕਿਸੇ ਪਰੇਸ਼ਾਨੀ ਦੇ ਮਾਲਿਆ ਨੇ ਸਮੇਂ 'ਤੇ ਚੁਕਾਇਆ ਸੀ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕੰਮ-ਕਾਜ ਵਿਚ ਉਤਾਰ - ਚੜਾਅ ਆਉਂਦੇ ਹਨ ਜੇਕਰ ਕਿਸੇ ਨੂੰ ਮੁਸ਼ਕਿਲ ਆਉਂਦੀ ਹੈ ਤਾਂ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਮ-ਕਾਜ ਵਿਚ ਜੋਖਮ ਹੁੰਦਾ ਹੈ, ਚਾਹੇ ਬੈਂਕਿੰਗ ਹੋਵੇ ਜਾਂ ਬੀਮਾ, ਉਤਾਰ - ਚੜਾਅ ਆਉਂਦੇ ਹਨ।

ਜੇਕਰ ਮਾਲੀ ਹਾਲਤ ਵਿਚ ਵਿਸ਼ਵ ਜਾਂ ਨਿਜੀ ਕਾਰਣਾਂ ਜਿਵੇਂ ਕਿ ਮੰਦੀ ਦੀ ਵਜ੍ਹਾ ਨਾਲ ਗਲਤੀਆਂ ਬੁਨਿਆਦੀ ਹੋਣ ਤਾਂ ਜੋ ਵਿਅਕਤੀ ਪਰੇਸ਼ਾਨੀ ਝੇਲ ਰਿਹਾ ਹੈ ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਗਡਕਰੀ ਨੇ ਕਾਰੋਬਾਰੀ ਸਮੱਸਿਆ ਨੂੰ ਚੋਣ ਵਿਚ ਹੋਈ ਹਾਰ ਨਾਲ ਜੋਡ਼ਦੇ ਹੋਏ ਕਿਹਾ ਕਿ ਕਿਵੇਂ ਉਹ 26 ਸਾਲ ਦੀ ਉਮਰ ਵਿਚ ਚੋਣ ਹਾਰ ਗਏ ਸਨ ਪਰ ਉਨ੍ਹਾਂ ਨੇ ਇਸ ਹਾਰ ਨੂੰ ਇਸ ਤਰ੍ਹਾਂ ਨਹੀਂ ਲਿਆ ਜਿਵੇਂ ਕਿ ਉਨ੍ਹਾਂ ਦਾ ਰਾਜਨੀਤਿਕ ਕਰਿਅਰ ਖ਼ਤਮ ਹੋ ਗਿਆ।

ਉਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਗੰਭੀਰ ਬੀਮਾਰ ਹੁੰਦੀ ਹੈ ਤਾਂ ਉਸ ਨੂੰ ਪਹਿਲਾਂ ਆਈਸੀਯੂ ਵਿਚ ਰੱਖਿਆ ਜਾਂਦਾ ਹੈ ਪਰ ਸਾਡੇ ਬੈਂਕਿੰਗ ਸਿਸਟਮ ਵਿਚ ਪਹਿਲਾਂ ਬੀਮਾਰ ਕੰਪਨੀ ਨੂੰ ਆਈਸੀਯੂ ਵਿਚ ਰੱਖਿਆ ਜਾਂਦਾ ਹੈ ਅਤੇ ਫਿਰ ਤੈਅ ਕਰ ਦਿਤਾ ਜਾਂਦਾ ਹੈ ਕਿ ਉਹ ਖਤਮ ਹੋ ਚੁੱਕਾ ਹੈ।