ਕੈਗ ਕੋਈ ਭਗਵਾਨ ਨਹੀਂ : ਚਿਦੰਬਰਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਚਿਦੰਬਰਮ ਨੇ ਭਾਜਪਾ ਦੇ ਦੋਸ਼ ਨੂੰ ਖਾਰਜ ਕੀਤਾ ਕਿ ਰਾਫ਼ੇਲ ਨੂੰ ਲੈ ਕੇ ਕਾਂਗਰਸ ਕਾਰਪੋਰੇਟ ਜੰਗ ਖੇਡ ਰਹੀ ਹੈ।

P Chidambram

ਨਵੀਂ ਦਿੱਲੀ : ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਵੀਰਵਾਰ ਨੂੰ ਕਿਹਾ ਕਿ ਕੈਗ ਕੋਈ ਭਗਵਾਨ ਨਹੀਂ। ਉਨ੍ਹਾਂ ਨੇ ਕੈਗ ਦੀ ਪ੍ਰਸਤਾਵਨਾ ਦਾ ਹਵਾਲਾ ਦਿੰਦੇ ਹੋਏ ਰੱਖਿਆ ਮੰਤਰਾਲੇ ਦੀ ਦਖ਼ਲਅੰਦਾਜ਼ੀ ਓਤੇ ਆਡਿਟ ਤੋਂ ਵਪਾਰਕ ਪੱਖ ਦੇ ਦਬਾਓ ਵਿਚ ਹਟਾਏ ਜਾਣ ਦਾ ਦੋਸ਼ ਲਗਾਇਆ ਹੈ।
ਚਿਦੰਬਰਮ ਨੇ ਭਾਜਪਾ ਦੇ ਦੋਸ਼ ਨੂੰ ਖਾਰਜ ਕੀਤਾ ਕਿ ਰਾਫ਼ੇਲ ਨੂੰ ਲੈ ਕੇ ਕਾਂਗਰਸ ਕਾਰਪੋਰੇਟ ਜੰਗ ਖੇਡ ਰਹੀ ਹੈ।

ਉਨ੍ਹਾਂ ਨੇ ਸਾਫ਼ ਕਹਿ ਦਿਤਾ ਹੈ ਕਿ ਪਾਰਟੀ ਸੌਦਾ ਰੱਦ ਕਰਨ ਦੇ ਹੱਕ ਵਿਚ ਨਹੀਂ ਹੈ। ਅਸੀਂ ਤਾਂ ਉਸ ਕੰਪਨੀ ਦੇ 126 ਨਵੇਂ  ਜਹਾਜ਼ ਖਰੀਦਣ ਜਾ ਰਹੇ ਸੀ ਪਰ ਹੁਣ ਸਿਰਫ 36 ਜਹਾਜ਼ ਮੰਗਵਾਏ ਜਾ ਰਹੇ ਹਨ। ਰਾਫ਼ੇਲ ਜਹਾਜ਼ ਦੀ ਗੁਣਵੱਤਾ ਓਤੇ ਸੌਦਾ ਰੱਦ ਕਰਨ ਨੂੰ ਕਦੇ ਵੀ ਨਹੀਂ ਕਿਹਾ। ਉਨ੍ਹਾਂ ਕਿਹਾ ਕਿ ਕੈਗ ਰਿਪੋਰਟ ਵਿਚ ਨਾ ਤਾਂ ਜਹਾਜ਼ਾਂ ਦੀ ਸੰਖਿਆ, ਨਾ ਹੀ ਉਨ੍ਹਾਂ ਦੀ ਕੀਮਤ ਓਤੇ ਨਾ ਹੀ ਇਸ ਗੱਲ ਦਾ ਸੁਝਾਓ ਹੈ ਕਿ ਪਹਿਲਾ ਅਤੇ ਆਖ਼ਰੀ ਜਹਾਜ਼ ਕਦੋਂ ਮਿਲੇਗਾ।

ਉਨ੍ਹਾਂ ਨੇ ਰਿਪੋਰਟ ਨੂੰ ਲੈ ਕੇ ਕੈਗ ਓਤੇ ਸਰਕਾਰ ਤੋਂ ਛੇ ਸਵਾਲ ਪੁੱਛੇ ਹਨ।