ਟਰੱਕ ਆਪਰੇਟਰ 20 ਜੁਲਾਈ ਤੋਂ ਹੜਤਾਲ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਨਾ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮਸਿਆਵਾਂ ਉਤੇ ਧਿਆਨ ਨਾ ਦੇਣ ਦੇ ਵਿਰੋਧ ਵਿਚ ਦੇਸ਼ ਭਰ ਦੇ ਟਰਾਂਸਪੋਰਟਰਾਂ..........

Trucks

ਨਵੀਂ ਦਿੱਲੀ : ਡੀਜ਼ਲ ਨੂੰ ਜੀ.ਐਸ.ਟੀ. ਦੇ ਘੇਰੇ ਵਿਚ ਨਾ ਲਿਆਉਣ ਅਤੇ ਟਰਾਂਸਪੋਰਟਰਾਂ ਦੀਆਂ ਸਮਸਿਆਵਾਂ ਉਤੇ ਧਿਆਨ ਨਾ ਦੇਣ ਦੇ ਵਿਰੋਧ ਵਿਚ ਦੇਸ਼ ਭਰ  ਦੇ ਟਰਾਂਸਪੋਰਟਰਾਂ ਦੀ 20 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਪੰਜਾਬ ਦੇ ਟਰਾਂਸਪੋਰਟਰਾਂ ਨੇ ਸਮਰਥਨ ਦੇਣ ਦਾ ਐਲਾਨ ਕਰ ਦਿਤਾ ਹੈ। ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਆਵਾਜਾਈ ਰੁਕਣ ਦੇ ਨਤੀਜੇ ਵਜੋਂ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋ ਸਕਦੀਆਂ ਹਨ। ਪਿਛਲੇ ਦਿਨੀਂ ਹੀ ਚੰਡੀਗੜ੍ਹ ਰੋਡ ਸਥਿਤ ਮੋਹਣੀ ਰਿਜ਼ਾਰਟ ਵਿਚ ਹੋਈ ਪੰਜਾਬ  ਦੇ ਟਰਾਂਸਪੋਰਟਰਾਂ ਦੀ ਬੈਠਕ ਵਿਚ ਆਲ ਇੰਡਿਆ ਮੋਟਰ ਟਰਾਂਸਪੋਰਟ ਕਾਂਗਰਸ  ਦੇ ਚੈਅਰਮੈਨ ਕੁਲਤਰਣ ਸਿੰਘ  ਅਟਵਾਲ

ਅਤੇ ਚਰਨ ਸਿੰਘ  ਲੋਹਾਰਾ ਸ਼ਾਮਲ ਹੋਏ। ਇਸ ਦੌਰਾਨ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ 18 ਜੁਲਾਈ ਮਗਰੋਂ ਕੋਈ ਵੀ ਟਰਾਂਸਪੋਰਟਰ ਮਾਲ ਦੀ ਬੁਕਿੰਗ ਨਹੀਂ ਕਰੇਗਾ ਅਤੇ 20 ਜੁਲਾਈ ਨੂੰ ਹੜਤਾਲ ਕੀਤੀ ਜਾਵੇਗੀ । ਇਸ ਤੋਂ ਪੰਜਾਬ ਵਿਚ 50 ਹਜ਼ਾਰ ਮਿੰਨੀ ਬਸਾਂ ਅਤੇ 70 ਹਜ਼ਾਰ ਦੇ ਕਰੀਬ ਟਰੱਕ ਪ੍ਰਭਾਵਤ ਹੋਣ ਦੀ ਸੰਭਾਵਨਾ ਹੈ। ਹੜਤਾਲ ਨੂੰ ਲੈ ਕੇ ਇਕ ਅਹਿਮ ਬੈਠਕ ਹੁਣ 18 ਜੁਲਾਈ ਨੂੰ ਜਲੰਧਰ ਵਿਚ ਹੋਵੇਗੀ।
ਇਹ ਹਨ ਟਰਾਂਸਪੋਰਟਰਾਂ ਦੀ ਮੰਗੇ.......

1. ਟੋਲ ਬੈਰੀਅਰ ਨੂੰ ਖ਼ਤਮ ਕੀਤਾ ਜਾਵੇ
2. ਥਰਡ ਪਾਰਟੀ ਬੀਮਾ ਪ੍ਰੀਮਿਅਮ ਵਿੱਚ ਜੀ ਐਸ ਟੀ ਤੋਂ ਰਾਹਤ
3. ਟੀਡੀਏਸ ਪਰਿਕ੍ਰੀਆ ਖ਼ਤਮ ਕੀਤੀ ਜਾਵੇ
4. ਡਾਇਰੇਕਟ ਪੋਰਟ ਡਿਲਿਵਰੀ ਯੋਜਨਾ ਖ਼ਤਮ ਹੋਵੇ
5. ਪੋਰਟ ਕੰਜੇਸ਼ਨ ਖ਼ਤਮ ਹੋਣਾ ਚਾਹੀਦਾ ਹੈ