ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਦਿੱਲੀ ਧਰਨੇ ਦੀ ਖੂਬਸੂਰਤੀ 'ਤੇ ਮਨਮੋਹਕ ਨਜਾਰੇ ਨੂੰ ਕੀਤਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ ਕਿ ਇਸ ਧਰਨੇ ਵਿੱਚ ਆ ਕੇ ਏਦਾਂ ਲੱਗ ਰਿਹਾ ਹੈ ਕਿ ਜਿਵੇਂ ਪੂਰਾ ਦੇਸ਼ ਇੱਥੇ ਵਸ ਗਿਆ ਹੋਵੇ ।

farmer protest

ਨਵੀਂ ਦਿੱਲੀ , (ਅਰਪਨ ਕੌਰ ) :  ਭਾਈ ਬਲਵਿੰਦਰ ਸਿੰਘ ਰੰਗੀਲਾ ਨੇ ਦਿੱਲੀ ਧਰਨੇ ਦੀ ਖੂਬਸੂਰਤੀ ਤੇ ਮਨਮੋਹਕ ਨਜ਼ਾਰੇ ਨੂੰ ਬਿਆਨ ਕਰਦਿਆਂ ਕਿਹਾ ਕਿ ਇਸ  ਕਿਸਾਨ ਮੋਰਚੇ ਵਿੱਚ ਸਰਬ ਸਾਂਝੀ ਭਾਈਵਾਲਤਾ ਦੇ ਦਰਸ਼ਨ ਹੋ ਰਹੇ ਹਨ , ਉਨ੍ਹਾਂ ਨੇ ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਇਸ ਧਰਨੇ ਵਿੱਚ ਆ ਕੇ ਏਦਾਂ ਲੱਗ ਰਿਹਾ ਹੈ ਕਿ ਜਿਵੇਂ ਪੂਰਾ ਦੇਸ਼ ਇੱਥੇ ਵਸ ਗਿਆ ਹੋਵੇ । ਇਸ ਕਿਸਾਨੀ ਮੋਰਚੇ ਵਿਚ ਸਰਬ ਸਾਂਝੀਵਾਲਤਾ ਦਾ ਦ੍ਰਿਸ਼ ਆਮ ਦੇਖਣ ਨੂੰ ਮਿਲ ਰਿਹਾ ਹੈ , ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇੱਕ ਵਾਰ ਇਸੇ ਧਰਨੇ ਪ੍ਰਦਰਸ਼ਨ ਵਾਲੀ ਜਗ੍ਹਾ ਤੇ ਆ ਕੇ  ਇਸ ਸਰਬ ਪੱਖੀ ਰੰਗ ਨੂੰ ਜ਼ਰੂਰ ਵੇਖਣ । 

Related Stories