ਰਾਹੁਲ ਗਾਂਧੀ ਨੇ ਅਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲਾਂ ਬਾਰੇ ਕਿਹਾ, ਮੈਂ ਉਨ੍ਹਾਂ ਨੂੰ ਮਾਫ਼ ਕਰ ਦਿਤਾ
ਰਾਹੁਲ ਇਥੇ ਇਕ ਸਰਕਾਰੀ ਮਹਿਲਾ ਕਾਲਜ ਦੀ ਵਿਦਿਆਰਥਣਾਂ ਨਾਲ ਗੱਲਬਾਤ ਕਰ ਰਹੇ ਸਨ।
Rahul Gandhi
ਪੁਡੂਚੇਰੀ, ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਕਿਹਾ ਕਿ 1991 ’ਚ ਅਪਣੇ ਪਿਤਾ ਰਾਜੀਵ ਗਾਂਧੀ ਦੇ ਕਾਤਲ ਨਾਲ ਉਨ੍ਹਾਂ ਨੂੰ ਬਹੁਤ ਦੁਖ ਹੋਇਆ ਸੀ ਪਰ ਇਸ ਘਟਨਾ ਲਈ ਜ਼ਿੰਮੇਦਾਰ ਲੋਕਾਂ ਪ੍ਰਤੀ ਉਨ੍ਹਾਂ ਦੇ ਮਨ ’ਚ ਕੋਈ ਨਫ਼ਰਤ ਜਾਂ ਗੁੱਸਾ ਨਹੀਂ ਹੈ। ਰਾਹੁਲ ਇਥੇ ਇਕ ਸਰਕਾਰੀ ਮਹਿਲਾ ਕਾਲਜ ਦੀ ਵਿਦਿਆਰਥਣਾਂ ਨਾਲ ਗੱਲਬਾਤ ਕਰ ਰਹੇ ਸਨ। ਇਸੇ ਦੌਰਾਨ ਇਕ ਵਿਦਿਆਰਥੀ ਨੇ ਉਨ੍ਹਾਂ ਤੋਂ ਸਵਾਲ ਕੀਤਾ, ‘ਲਿੱਟੇ (ਲਿਬਰੇਸ਼ਨ ਟਾਈਗਰਜ਼ ਆਫ਼ ਤਮਿਮ ਈਲਮ) ਨੇ ਤੁਹਾਡੇ ਪਿਤਾ ਦੀ ਜਾਨ ਲਈ ਸੀ, ਇਨ੍ਹਾਂ ਲੋਕਾਂ ਬਾਰੇ ਤੁਹਾਡੀ ਕੀ ਭਾਵਨਾਵਾਂ ਹਨ?’’