ਧਾਰਾ 377 : ਕੀ ਬੱਚੇ ਜੰਮਣ ਲਈ ਹੀ ਸਰੀਰਕ ਸਬੰਧ ਬਣਾਉਣਾ ਕੁਦਰਤੀ ਹੁੰਦੈ : ਜਸਟਿਸ ਰੋਹਿੰਗਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਮਲੈਂਗਿਕਤਾ ਅਪਰਾਧਾ ਹੈ ਜਾਂ ਨਹੀਂ, ਇਸ ਨੂੰ ਤੈਅ ਕਰਨ ਲਈ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ। ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ...

Supreme Court

ਨਵੀਂ ਦਿੱਲੀ : ਸਮਲੈਂਗਿਕਤਾ ਅਪਰਾਧਾ ਹੈ ਜਾਂ ਨਹੀਂ, ਇਸ ਨੂੰ ਤੈਅ ਕਰਨ ਲਈ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ। ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਰੋਹਿੰਗਟਨ ਨੇ ਕਿਹਾ ਕਿ ਕੁਦਰਤ ਦਾ ਨਿਯਮ ਕੀ ਹੈ? ਕੀ ਕੁਦਰਤ ਦਾ ਨਿਯਮ ਇਹੀ ਹੈ ਕਿ ਸਬੰਧ ਬੱਚੇ ਜੰਮਣ ਲਹੀ ਬਣਾਏ ਜਾਣ? ਜੇਕਰ ਇਸ ਤੋਂ ਹਟ ਕੇ ਸਬੰਧ ਬਣਾਏ ਜਾਂਦੇ ਹਨ ਤਾਂ ਉਹ ਕੁਦਰਤ ਦੇ ਨਿਯਮ ਦੇ ਵਿਰੁਧ ਹਨ? ਰੋਹਿੰਗਟਨ ਨੇ ਕਿਹਾ ਕਿ ਅਸੀਂ ਐਨਏਐਲਐਸਏ ਫ਼ੈਸਲੇ ਵਿਚ ਸਰੀਰਕ ਸਬੰਧਾਂ ਨੂੰ ਟਰਾਂਸਜੈਂਡਰ ਤਕ ਵਧਾ ਦਿਤਾ ਹੈ। ਉਥੇ ਚੀਫ਼ ਜਸਟਿਸ ਨੇ ਕਿਹਾ ਕਿ ਤੁਸੀਂ ਸਰੀਰਕ ਸਬੰਧ ਅਤੇ ਯੌਨ ਪਹਿਲਕਦਮੀਆਂ ਨੂੰ ਨਾ ਜੋੜੋ। ਇਹ ਇਕ ਬੇਅਸਰ ਯਤਨ ਹੋਵੇਗਾ।