ਕੈਬਨਿਟ ਮੰਤਰੀ ਜ਼ਾਕਿਰ ਹੁਸੈਨ 'ਤੇ ਹੋਇਆ ਹਮਲਾ ਇਕ ਰਾਜਨੀਤਿਕ ਸਾਜਿਸ਼ –ਮਮਤਾ ਬੈਨਰਜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਮਤਾ ਬੈਨਰਜੀ ਨੇ ਰਾਜ ਦੇ ਕਿਰਤ ਮੰਤਰੀ 'ਤੇ ਹੋਏ ਹਮਲੇ ਦੀ ਤੁਲਨਾ 1990 ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਨਾਲ ਕੀਤੀ ।

Mamata Banerjee

ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣੀ ਕੈਬਨਿਟ ਮੈਂਬਰ ਜ਼ਾਕਿਰ ਹੁਸੈਨ 'ਤੇ ਹੋਏ ਬੰਬ ਹਮਲੇ ਨੂੰ ਇਕ ਰਾਜਨੀਤਿਕ ਸਾਜਿਸ਼ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ 'ਤੇ ਕੁਝ ਲੋਕਾਂ ਵੱਲੋਂ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣ ਲਈ ਦਬਾਅ ਪਾਇਆ ਗਿਆ ਸੀ । ਜ਼ਖਮੀ ਮੰਤਰੀ ਨੂੰ ਮਿਲਣ ਤੋਂ ਬਾਅਦ , ਮਮਤਾ ਬੈਨਰਜੀ ਨੇ ਰਾਜ ਦੇ ਕਿਰਤ ਮੰਤਰੀ 'ਤੇ ਹੋਏ ਹਮਲੇ ਦੀ ਤੁਲਨਾ 1990 ਦੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਨਾਲ ਕੀਤੀ ਅਤੇ ਕਿਹਾ ਕਿ ਇਸ ਘਟਨਾ ਲਈ ਰੇਲਵੇ ਜ਼ਿੰਮੇਵਾਰ ਹੈ ।

Related Stories