ਦਿੱਲੀ ਦੇ ਨੇੜਲੇ ਇਲਾਕਿਆਂ ’ਚ ਪ੍ਰਦੂਸ਼ਣ ਦੌਰਾਨ ਇੱਟਾਂ ਦੇ ਭੱਠਿਆਂ ਨੂੰ ਚਲਾਉਣ ਦੀ ਇਜਾਜ਼ਤ ਨਹੀਂ-NGT
ਕਿਹਾ ਕਿ ਜੇ ਇੱਟਾਂ-ਭੱਠੇ ਪੀ. ਐੱਨ. ਜੀ. ਦੀ ਵਰਤੋਂ ਕਰਨਗੇ ਤਾਂ ਉਹ ਮਾਰਚ ਅਤੇ ਜੂੁਨ ਤੋਂ ਬਾਅਦ ਵੀ ਤੈਅ ਗਿਣਤੀ ਦੇ ਵਧੇਰੇ ਹੋਣ ’ਤੇ ਸੰਚਾਲਣ ਯੋਗਤਾ ਜਾਰੀ ਰੱਖ ਸਕਣਗੇ
Coal-fired brick kilns
ਨਵੀਂ ਦਿੱਲੀ : ਨੈਸ਼ਨਲ ਗ੍ਰੀਨ ਟਿ੍ਰਬਿਊਨਲ (ਐੱਨ. ਜੀ. ਟੀ.) ਨੇ ਕਿਹਾ ਹੈ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨੇੜਲੇ ਇਲਾਕਿਆਂ (ਐੱਨ. ਸੀ. ਆਰ.) ਵਿਚ ਇੱਟਾਂ ਬਣਾਉਣ ਦੀ ਮਨਜ਼ੂਰੀ ਨਹੀਂ ਦਿਤੀ ਜਾ ਸਕਦੀ। ਟਿ੍ਰਬਿਊਨਲ ਨੇ ਕਿਹਾ ਕਿ ਜਦੋਂ ਤਕ ਇੱਟਾਂ-ਭੱਠਿਆਂ ਨੂੰ ਚਲਾਉਣ ਲਈ ਸਵੱਛ ਊਰਜਾ (ਪੀ. ਐੱਨ. ਜੀ.) ਦਾ ਇਸਤੇਮਾਲ ਨਹੀਂ ਹੁੰਦਾ, ਉਦੋਂ ਤਕ ਐੱਨ. ਸੀ. ਆਰ. ’ਚ ਤੈਅ ਗਿਣਤੀ ਤੋਂ ਵਧੇਰੇ ਇੱਟਾਂ-ਭੱਠਿਆਂ ਨੂੰ ਚਲਾਉਣ ਦੀ ਆਗਿਆ ਨਹੀਂ ਦਿਤੀ ਜਾ ਸਕਦੀ।