ਸੱਜਣ ਕੁਮਾਰ ਦੀ ਸਜ਼ਾ ਪਿੱਛੇ ਇਸ ਪਿਓ-ਧੀ ਦੀ ਅਹਿਮ ਭੂਮਿਕਾ
1984 ਦੇ ਸਿੱਖ ਕਤਲ-ਏ-ਆਮ ਲਈ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਸਜ਼ਾ ਪਿੱਛੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ...
This father-daughter
ਨਵੀਂ ਦਿੱਲੀ (ਭਾਸ਼ਾ) : 1984 ਦੇ ਸਿੱਖ ਕਤਲ-ਏ-ਆਮ ਲਈ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਇਸ ਸਜ਼ਾ ਪਿੱਛੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ ਦੇ ਕਿਰਦਾਰ ਤੋਂ ਹਰ ਕੋਈ ਵਾਕਿਫ ਏ ਪਰ ਸੱਜਣ ਕੁਮਾਰ ਨੂੰ ਸਜ਼ਾ ਦਿਵਾਉਣ ਲਈ ਇੱਕ ਪਿਓ-ਧੀ ਦੀ ਜੋੜੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਨੇ ਸੀਨੀਅਰ ਵਕੀਲ ਆਰ.ਐੱਸ. ਚੀਮਾ ਅਤੇ ਉਹਨਾਂ ਦੀ ਧੀ ਤਰਨੁੰਮ ਚੀਮਾ।
ਆਰ.ਐੱਸ. ਚੀਮਾ ਉਹ ਵਕੀਲ ਨੇ ਜਿਹਨਾਂ ਤਕ ਸੀ.ਬੀ.ਆਈ. ਨੇ ਆਪ ਪਹੁੰਚ ਕੀਤੀ ਸੀ। ਚੀਮਾ ਹੁਣ ਤਕ ਕਈ ਵੱਡੇ ਮਾਮਲੇ ਸੁਲਝਾਅ ਚੁੱਕੇ ਹਨ। ਚੀਮਾ ਦੀ ਧੀ ਤਰਨੁੰਮ ਜਿਸਨੇ ਹਾਲ ਹੀ ’ਚ ਆਪਣੀ ਲਾਅ ਦੀ ਡਿਗਰੀ ਹਾਸਲ ਕੀਤੀ ਚੀਮਾ ਨੂੰ ਪੂਰੇ ਮਾਮਲੇ ’ਚ ਯੂਨੀਅਰ ਵਜੋਂ ਸਹਾਇਤਾ ਦੇ ਰਹੀ ਸੀ। ਤਰਨੁੰਮ ਮੁਤਾਬਕ ਇਸ ਪੂਰੇ ਮਾਮਲੇ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਜਾਂਚ ਅਫ਼ਸਰਾਂ ਨੇ ਵੀ ਅਹਿਮ ਯੋਗਦਾਨ ਪਾਇਆ ਹੈ।