ਮਹਾਰਾਸ਼ਟਰ ਦੀ ਸਿੱਖ ਸੰਸਥਾ ਨੇ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਉਣ ਦੇ ਫ਼ੈਸਲੇ ਦਾ ਕੀਤਾ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਾਰਾਸ਼ਟਰ ਵਿਚ ਸਿੱਖਾਂ ਦੀ ਨੋਡਲ ਸੰਸਥਾ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ (ਐਮ.ਐਸ.ਏ) ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ....

Sajjan Kumar

ਮੁੰਬਈ  : ਮਹਾਰਾਸ਼ਟਰ ਵਿਚ ਸਿੱਖਾਂ ਦੀ ਨੋਡਲ ਸੰਸਥਾ ਮਹਾਰਾਸ਼ਟਰ ਸਿੱਖ ਐਸੋਸੀਏਸ਼ਨ (ਐਮ.ਐਸ.ਏ) ਨੇ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਇਕ ਮਾਮਲੇ ਵਿਚ ਕਾਂਗਰਸ ਨੇਤਾ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿਤੇ ਜਾਣ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਹਤਿਆ ਲਈ ਅਪਰਾਧਿਕ ਸਾਜ਼ਸ਼ ਰਚਣ ਦਾ ਦੋਸ਼ੀ ਠਹਿਰਾਉਂਦੇ ਹੋਏ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਐਮ.ਐਸ.ਏ. ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਾਮਲੇ ਦੇ ਹੋਰ ਦੋਸ਼ੀਆਂ ਨੂੰ ਵੀ ਛੇਤੀ ਹੀ ਸਜ਼ਾ ਸੁਣਾਈ ਜਾਵੇਗੀ।

ਐਮ.ਐਸ.ਏ. ਦੇ ਕੋਆਰਡੀਨੇਟਰ ਬਾਲ ਮਲਕੀਤ ਸਿੰਘ ਨੇ ਕਿਹਾ,''ਅਸੀਂ ਸਿੱਖਾਂ ਨੂੰ ਦਿਤੇ ਗਏ ਨਿਆਂ ਦੀ ਪ੍ਰਸ਼ੰਸਾ ਦੀ ਕਰਦੇ ਹਾਂ। ਅਸੀਂ ਜੋ ਦਰਦ ਭਰੀਆਂ ਕਹਾਣੀਆਂ ਸੁਣਦੇ ਸੀ ਉਹ ਬਹੁਤ ਤਕਲੀਫ਼ਦਾਇਕ ਸੀ। ਅਸੀ ਉਮੀਦ ਕਰਦੇ ਹਾਂ ਕਿ ਸਾਰੇ ਦੋਸ਼ੀਆਂ ਨੂੰ ਛੇਤੀ ਹੀ ਸਜ਼ਾ ਮਿਲੇਗੀ।'' ਇਸ ਸਾਲ ਫ਼ਰਵਰੀ ਵਿਚ ਐਮ.ਐਸ.ਏ. ਨੇ ਪੀੜਤਾਂ ਲਈ ਨਿਆਂ ਦੀ ਮੰਗ ਨੂੰ ਲੈ ਕੇ ਮੁੰਬਈ ਦੇ ਆਜ਼ਾਦ ਮੈਦਾਨ ਵਿਚ ਇਕ ਪ੍ਰਦਰਸ਼ਨ ਕੀਤਾ ਸੀ।  (ਪੀ.ਟੀ.ਆਈ)

Related Stories