ਸੱਜਣ ਕੁਮਾਰ ਨੂੰ ਫਾਂਸੀ ਦਿਵਾਉਣ ਲਈ ਸੁਪਰੀਮ ਕੋਰਟ ਜਾਵਾਂਗੇ : ਦਿੱਲੀ ਗੁਰਦਵਾਰਾ ਕਮੇਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਛਾਉਣੀ ਇਲਾਕੇ ਵਿਚ ਸਿੱਖਾਂ ਦੇ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦੇ ਮਾਮਲੇ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿਚ ਚੁਨੌਤੀ.....

Delhi Gurdwara Committee Press Conference

ਨਵੀਂ ਦਿੱਲੀ  : ਦਿੱਲੀ ਛਾਉਣੀ ਇਲਾਕੇ ਵਿਚ ਸਿੱਖਾਂ ਦੇ ਕਤਲੇਆਮ ਦੇ ਮੁਖ ਦੋਸ਼ੀ ਸੱਜਣ ਕੁਮਾਰ ਦੇ ਮਾਮਲੇ ਨੂੰ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਸੁਪਰੀਮ ਕੋਰਟ ਵਿਚ ਚੁਨੌਤੀ ਦੇਣ ਦਾ ਐਲਾਨ ਕੀਤਾ ਹੈ। ਅੱਜ ਇਥੇ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਤੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਨੇ ਸੱਜਣ ਕੁਮਾਰ ਵਿਰੁਧ ਚਸ਼ਮਦੀਦ ਗਵਾਹਾਂ ਬੀਬੀ ਨਿਰਪ੍ਰੀਤ ਕੌਰ, ਬੀਬੀ ਜਗਦੀਸ਼ ਕੌਰ ਤੇ ਜਗਸ਼ੇਰ ਸਿੰਘ ਨੂੰ ਨਾਲ ਲੈ ਕੇ, ਗੱਲਬਾਤ ਕਰਦਿਆਂ ਕਿਹਾ ਕਿ ਸੱਜਣ ਕੁਮਾਰ ਨੂੰ ਦਿਤੀ ਗਈ

ਉਮਰ ਕੈਦ ਦੀ ਸਜ਼ਾ ਨੂੰ ਫਾਂਸੀ ਦੀ ਸਜ਼ਾ ਵਿਚ ਤਬਦੀਲ ਕਰਵਾਉਣ ਲਈ ਕਮੇਟੀ ਸੁਪਰੀਮ ਕੋਰਟ ਵਿਚ ਛੇਤੀ ਪਟੀਸ਼ਨ ਦਾਖਲ ਕਰੇਗੀ। ਸ.ਜੀ.ਕੇ. ਤੇ ਸ.ਸਿਰਸਾ ਨੇ ਸਾਂਝੇ ਤੌਰ 'ਤੇ ਕਿਹਾ, “ਸੱਜਣ ਕੁਮਾਰ ਨੇ ਵੱਡੇ ਗੁਨਾਹ ਕੀਤੇ ਹਨ, ਇਸ ਲਈ ਉਸਨੂੰ ਫ਼ਾਂਸੀ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ। ਅਸੀਂ ਪੀੜਤਾਂ ਨੂੰ ਨਾਲ ਲੈ ਕੇ, ਛੇਤੀ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਖਲ ਕਰਾਂਗੇ। ਹੁਣ ਪਾਰਲੀਮੈਂਟ ਨੂੰ ਚਾਹੀਦਾ ਹੈ ਕਿ ਤੁਰਤ ਫ਼ਿਰਕੂ ਹਿੰਸਾ ਰੋਕੂ ਬਿਲ ਨੂੰ ਪਾਸ ਕਰ ਦੇਵੇ ਤਾ ਕਿ ਭਵਿੱਖ ਵਿਚ ਕੋਈ ਵੀ ਸਿਆਸੀ ਪਾਰਟੀ ਘੱਟ-ਗਿਣਤੀਆਂ ਦਾ ਕਤਲੇਆਮ ਨਾ ਕਰ ਸਕੇ।''

ਉਨ੍ਹਾਂ ਕਿਹਾ ਕਿ  ਮਈ 2013 ਵਿਚ ਸੱਜਣ ਕੁਮਾਰ ਦੇ ਬਰੀ ਹੋਣ ਪਿਛੋਂ ਅਕਾਲੀ ਦਲ ਨੇ ਸੀਬੀਆਈ ਕੋਲੋਂ ਹਾਈ ਕੋਰਟ ਵਿਚ ਪਟੀਸ਼ਨ ਦਾਖਲ ਕਰਵਾਈ ਸੀ। 30 ਅਪ੍ਰੈਲ 2013 ਨੂੰ ਜਦੋਂ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿਤਾ ਸੀ, ਤਾਂ ਅਸੀਂ 1 ਤੋਂ 6 ਮਈ ਤੱਕ ਦਿੱਲੀ ਦੀਆਂ ਸੜ੍ਹਕਾਂ 'ਤੇ ਜ਼ਬਰਦਸਤ ਮੁਜ਼ਾਹਰੇ ਕਰ ਕੇ ਰੋਸ ਪ੍ਰਗਟਾਇਆ ਸੀ ਜਿਸ ਤੋਂ ਮਜ਼ਬੂਰ ਹੋ ਕੇ, ਉਦੋਂ ਦੇ ਗ੍ਰਹਿ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ  ਨੂੰ ਮੁੜ ਇਹ ਮਾਮਲਾ ਖੋਲ੍ਹਣ ਦੇ ਹੁਕਮ ਦੇਣਾ ਪਿਆ ਸੀ।

Related Stories