ਹਰ ਪੰਜ ਸਾਲ 'ਚ ਸੜਕ ਹਾਦਸਿਆਂ ਦੌਰਾਨ ਹੁੰਦੀ ਹੈ ਡੇਢ ਲੱਖ ਲੋਕਾਂ ਦੀ ਮੌਤ : ਗਡਕਰੀ
ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸਿਆਂ ਵਿਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ...
Nitin Gadkari
ਨਵੀਂ ਦਿੱਲੀ : ਸੜਕ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ਵਿਚ ਹਰ ਸਾਲ ਲਗਭਗ ਪੰਜ ਲੱਖ ਸੜਕ ਹਾਦਸਿਆਂ ਵਿਚ ਕਰੀਬ ਡੇਢ ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਲੋਕ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਭਾਵਨਾ ਗਵਲੀ ਦੇ ਪੂਰਕ ਸਵਾਲ ਦੇ ਉਤਰ ਵਿਚ ਗਡਕਰੀ ਨੇ ਇਹ ਵੀ ਕਿਹਾ ਕਿ ਹਰ ਜ਼ਿਲ੍ਹੇ ਵਿਚ ਸਾਂਸਦਾਂ ਦੀ ਅਗਵਾਈ ਵਾਲੀ ਕਮੇਟੀ ਗਠਿਤ ਕੀਤੀ ਜਾ ਰਹੀ ਹੈ ਜੋ ਸੜਕਾਂ ਵਿਚ ਪਏ ਟੋਇਆਂ ਦੇ ਬਾਰੇ ਵਿਚ ਪਤਾ ਲਗਾਏਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ।