ਸਰਕਾਰ ਦਾ ਦਾਅਵਾ-ਕਿਸਾਨ ਖ਼ੁਦਕੁਸ਼ੀਆਂ ਦੀ ਗਿਣਤੀ ਘਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਰਕਾਰ ਨੇ ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ ਦੇ 2016 ਦੇ ਅੰਕੜਿਆਂ ਦੇ ਹਵਾਲੇ ਨਾਲ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲਿਆਂ ਵਿਚ ਕਮੀ ਆਉਣ ਦਾ ਦਾਅਵਾ ਕੀਤਾ ਹੈ.............

Radha Mohan Singh

ਨਵੀਂ ਦਿੱਲੀ : ਸਰਕਾਰ ਨੇ ਰਾਸ਼ਟਰੀ ਅਪਰਾਧ ਰੀਕਾਰਡ ਬਿਊਰੋ ਦੇ 2016 ਦੇ ਅੰਕੜਿਆਂ ਦੇ ਹਵਾਲੇ ਨਾਲ ਕਿਸਾਨ ਖ਼ੁਦਕੁਸ਼ੀਆਂ ਦੇ ਮਾਮਲਿਆਂ ਵਿਚ ਕਮੀ ਆਉਣ ਦਾ ਦਾਅਵਾ ਕੀਤਾ ਹੈ। ਖੇਤੀ ਮੰਤਰੀ ਰਾਧਾਮੋਹਨ ਸਿੰਘ ਨੇ ਰਾਜ ਸਭਾ ਵਿਚ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਲ 2016 ਵਿਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੁਆਰਾ ਕੀਤੀਆਂ ਗਈਆਂ ਖ਼ੁਦਕੁਸ਼ੀਆਂ ਦੀ ਗਿਣਤੀ ਘੱਟ ਕੇ 11,370 ਰਹਿ ਗਈ ਹੈ। ਇਸ ਤੋਂ ਪਿਛਲੇ ਸਾਲ ਇਹ ਗਿਣਤੀ 12,602 ਸੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਖ਼ੁਦਕੁਸ਼ੀਆਂ ਵਿਚ 9.77 ਫ਼ੀ ਸਦੀ ਦੀ ਕਮੀ ਆਈ ਹੈ।

ਮਹਾਰਾਸ਼ਟਰ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੇ ਅੰਕੜੇ ਦਿੰਦਿਆਂ ਉਨ੍ਹਾਂ ਦਸਆਿ ਕਿ ਰਾਜ ਵਿਚ 2015 ਵਿਚ 4291 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਖ਼ੁਦਕੁਸ਼ੀਆਂ ਕੀਤੀਆਂ ਸਨ ਜਦਕਿ 2016 ਵਿਚ ਇਹ ਗਿਣਤੀ 3631 ਰਹਿ ਗਈ ਜੋ 14.38 ਫ਼ੀ ਸਦੀ ਘੱਟ ਸੀ। ਉੁਨ੍ਹਾਂ ਕਿਹਾ ਕਿ ਕਰਨਾਟਕ, ਤੇਲੰਗਾਨਾ ਅਤੇ ਛੱਤੀਸਗੜ੍ਹ ਸੂਬੇ ਵੀ ਬੁਰੀ ਤਰ੍ਹਾਂ ਪ੍ਰਭਾਵਤ ਹਨ। 2016 ਕਰਨਾਟਕ ਵਿਚ ਇਹ ਗਿਣਤੀ ਵੱਧ ਕੇ 2079 ਹੋ ਗਈ ਜਦਕਿ ਤੇਲੰਗਾਨਾ ਵਿਚ ਘੱਟ ਕੇ 645 ਰਹਿ ਗਈ ਅਤੇ ਛੱਤੀਸਗੜ੍ਹ ਵਿਚ 682 ਰਹਿ ਗਈ। ਐਨਸੀਆਰਬੀ ਦੀ ਰੀਪੋਰਟ ਮੁਤਾਬਕ ਖ਼ੁਦਕੁਸ਼ੀਆਂ ਦੇ ਕਾਰਨਾਂ ਵਿਚ ਕਰਜ਼ਾ,   ਦੀਵਾਲੀਆਪਣ, ਪਰਵਾਰਕ ਸਮੱਸਿਆਵਾਂ ਅਤੇ ਬੀਮਾਰੀ ਆਦਿ ਸ਼ਾਮਲ ਹਨ।                           (ਏਜੰਸੀ)
 

Related Stories