Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਜਾਸੂਸੀ ਸਬੰਧੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਹ ਮਾਮਲਾ ਦੇਸ਼ ਵਿਚ ਕਾਫੀ ਗਰਮਾਇਆ ਹੋਇਆ ਹੈ।

Gagandeep Kang

ਨਵੀਂ ਦਿੱਲੀ: ਦੇਸ਼ ਵਿਚ ਕਈ ਮਸ਼ਹੂਰ ਹਸਤੀਆਂ ਦੇ ਫੋਨ ਦੀ ਕਥਿਤ ਜਾਸੂਸੀ ਸਬੰਧੀ ਰਿਪੋਰਟਾਂ ਸਾਹਮਣੇ ਆਈਆਂ ਹਨ। ਇਹ ਮਾਮਲਾ ਦੇਸ਼ ਵਿਚ ਕਾਫੀ ਗਰਮਾਇਆ ਹੋਇਆ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਾਰਾਇਲ ਦੀ ਕੰਪਨੀ ਐਨਐਸਓ ਦੇ ਪੇਗਾਸਸ ਸਪਾਇਵੇਅਰ ਜ਼ਰੀਏ ਦੁਨੀਆਂ ਭਰ ਦੇ ਕਰੀਬ 50 ਹਜ਼ਾਰ ਲੋਕਾਂ ਦੇ ਫੋਨ ਟੈਪ ਕੀਤੇ ਗਏ ਹਨ। ਇਸ ਸੂਚੀ ਵਿਚ ਭਾਰਤ ਦੇ 300 ਲੋਕਾਂ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਵਿਚ ਪੱਤਰਕਾਰ, ਜੱਜ, ਮੰਤਰੀ, ਨੇਤਾ, ਕਾਰਕੁੰਨ ਆਦਿ ਸ਼ਾਮਲ ਹਨ। ਇਸ ਸੂਚੀ ਵਿਚ ਮਸ਼ਹੂਰ ਵਾਇਰਲੌਜੀਸਟ ਗਗਨਦੀਪ ਕੰਗ (Virologist Gagandeep Kang) ਦਾ ਨਾਂਅ ਵੀ ਸ਼ਾਮਲ ਹੈ।

ਹੋਰ ਪੜ੍ਹੋ: ਦੋ ਮਹਿਲਾ ਪੱਤਰਕਾਰਾਂ ਨੇ ਦਿੱਤੀ ਦੇਸ਼ ਧ੍ਰੋਹ ਕਾਨੂੰਨ ਨੂੰ ਚੁਣੌਤੀ, ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

ਕੋਰੋਨਾ ਕਾਲ ਦੌਰਾਨ ਗਗਨਦੀਪ ਕੰਗ (Dr. Gagandeep Kang Name in Pegasus list) ਨੇ ਅਹਿਮ ਭੂਮਿਕਾ ਨਿਭਾਈ ਹੈ। ਪੈਗਾਸਸ ਦੀ ਸੂਚੀ ਵਿਚ ਨਾਮ ਆਉਣ ਤੋਂ ਬਾਅਦ ਗਗਨਦੀਪ ਨੇ ਕਿਹਾ ਕਿ ਉਹਨਾਂ ਨੂੰ ਇਸ ਦਾ ਬਿਲਕੁਲ ਅੰਦਾਜ਼ਾ ਨਹੀਂ ਹੈ ਕਿ ਆਖਿਰ ਕੋਈ ਮੇਰੇ ਬਾਰੇ ਕਿਉਂ ਜਾਣਨ ਲਈ ਉਤਸੁਕ ਹੋਵੇਗਾ। ਉਹਨਾਂ ਕਿਹਾ ਕਿ, ‘ਮੈਂ ਡਾਇਰੀਆ ਦੀ ਪੜ੍ਹਾਈ ਕੀਤੀ ਹੈ, ਜੋ ਕਿ ਮੈਨੂੰ ਲੱਗਦਾ ਹੈ ਜ਼ਰੂਰੀ ਹੈ, ਬਹੁਤ ਹੀ ਘੱਟ ਲੋਕ ਸਿਹਤ ਜਗਤ ਵਿਚ ਇਸ ਦੀ ਪੜ੍ਹਾਈ ਵਿਚ ਰੁਚੀ ਰੱਖਦੇ ਹਨ’।

ਹੋਰ ਪੜ੍ਹੋ: ਬਗ਼ਦਾਦ ਵਿਚ ਈਦ ਤੋਂ ਪਹਿਲਾਂ ਬੰਬ ਧਮਾਕਾ, 25 ਲੋਕਾਂ ਦੀ ਮੌਤ

ਉਹਨਾਂ ਕਿਹਾ ਕਿ, ‘ਹੋ ਸਕਦਾ ਹੈ ਕਿ ਜਦੋਂ ਮੈਂ 2018 ਵਿਚ ਨਿਪਾਹ ਵਾਇਰਸ ’ਤੇ ਕੰਮ ਕਰ ਰਹੀ ਸੀ ਤਾਂ ਲੋਕਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੁਝ ਖਾਸ ਨਹੀਂ ਹੋ ਸਕਿਆΪ। ਗਗਨਦੀਪ ਨੇ ਕਿਹਾ ਕਿ, ‘ਮੈਨੂੰ ਨਹੀਂ ਪਤਾ ਕਿ ਇਹ ਚਿੰਤਾ ਦੀ ਗੱਲ ਹੈ ਜਾਂ ਨਹੀਂ, ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ ਹਾਂ। ਮੈਂ ਪਬਲਿਕ ਹੈਲਥ ਦੀ ਖੋਜ ਵਿਚ ਸ਼ਾਮਲ ਇਕ ਕਲੀਨਿਕਲ ਵਿਗਿਆਨੀ ਹਾਂ’।

ਹੋਰ ਪੜ੍ਹੋ: ਸ਼ਿਲਪਾ ਸ਼ੈਟੀ ਦੇ ਪਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਅਸ਼ਲੀਲ ਫਿਲਮਾਂ ਬਣਾਉਣ ਦੇ ਲੱਗੇ ਆਰੋਪ

ਦੱਸ ਦਈਏ ਕਿ ਫਿਲਹਾਲ ਗਗਨਦੀਪ ਕੰਗ ਟ੍ਰਾਂਸਲੇਸ਼ਨ ਹੈਲਥ ਸਾਇੰਸਿਜ਼ ਐਂਡ ਟੈਕਨਾਲੋਜੀ ਇੰਸਟੀਚਿਊਟ ਵਿਚ ਕੰਮ ਕਰ ਰਹੀ ਹੈ ਜੋ ਕਿ ਫਰੀਦਾਬਾਦ ਦਾ ਵੱਡਾ ਖੋਜ ਇੰਸਟੀਚਿਊਟ ਹੈ। ਜਦੋਂ ਕੇਰਲ ਵਿਚ ਨਿਪਾਹ ਵਾਇਰਸ ਫੈਲਿਆ ਸੀ ਤਾਂ ਗਗਨਦੀਪ ਨੇ ਉਸ ’ਤੇ ਕੰਮ ਕੀਤਾ ਸੀ। ਉਹਨਾਂ ਨੇ ਭਾਰਤੀ ਸਿਹਤ ਅਧਿਕਾਰੀਆਂ ਨੂੰ ਅਪੀਲ ਕੀਤੀ ਸੀ ਕਿ ਵਿਸ਼ਵਵਿਆਪੀ ਤੌਰ ’ਤੇ ਸੰਕਰਮਿਤ ਹੋਏ ਲੋਕਾਂ ਦੇ ਖੂਨ ਦੇ ਨਮੂਨੇ ਸਾਂਝੇ ਕੀਤੇ ਜਾਣ ਤਾਂ ਜੋ ਇਸ ਦਾ ਟੀਕਾ ਤਿਆਰ ਕੀਤਾ ਜਾ ਸਕੇ ਅਤੇ ਭਵਿੱਖ ਵਿਚ ਅਜਿਹੇ ਵਾਇਰਸ ਨਾ ਫੈਲਣ।