ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ IAF ਫਾਈਟਰ ਪਾਇਲਟ ਬਣੀ ਮਾਵਿਆ ਸੁਡਾਨ, ਦੇਸ਼ ਕਰ ਰਿਹਾ ਸਲਾਮ

ਏਜੰਸੀ

ਖ਼ਬਰਾਂ, ਰਾਸ਼ਟਰੀ

 23 ਸਾਲਾ ਮਾਵਿਆ ਸੁਡਾਨ ਜੰਮੂ-ਕਸ਼ਮੀਰ ਦੀ ਪਹਿਲੀ ਅਜਿਹੀ ਲੜਕੀ ਹੈ ਜਿਸ ਨੇ ਇੰਡੀਅਨ ਹਵਾਈ ਫੌਜ ਵਿਚ ਮਹਿਲਾ ਫਾਈਟਰ ਪਾਇਲਟ ਬਣਨ ਦਾ ਮਾਣ ਹਾਸਲ ਕੀਤਾ ਹੈ।

Mawya Sudan

ਰਾਜੌਰੀ: ਰਾਜੌਰੀ ਦੀ ਰਹਿਣ ਵਾਲੀ  23 ਸਾਲਾ ਮਾਵਿਆ ਸੁਡਾਨ ਜੰਮੂ-ਕਸ਼ਮੀਰ ਦੀ ਪਹਿਲੀ ਅਜਿਹੀ ਲੜਕੀ ਹੈ ਜਿਸ ਨੇ ਇੰਡੀਅਨ ਹਵਾਈ ਫੌਜ ਵਿਚ ਮਹਿਲਾ ਫਾਈਟਰ ਪਾਇਲਟ (First woman fighter pilot in IAF from J-K) ਬਣਨ ਦਾ ਮਾਣ ਹਾਸਲ ਕੀਤਾ ਹੈ। ਰਾਜੌਰੀ ਦੀ ਰਹਿਣ ਵਾਲੀ ਮਾਵਿਆ (Mawya Sudan) ਅਜਿਹਾ ਕਰਨ ਵਾਲੀ ਦੇਸ਼ ਦੀ 12ਵੀਂ ਮਹਿਲਾ ਫਾਈਟਰ ਪਾਇਲਟ ਹੈ।

ਹੋਰ ਪੜ੍ਹੋ: ਅੰਤਰਰਾਸ਼ਟਰੀ ਯੋਗਾ ਦਿਵਸ: ਫ਼ੌਜ ਦੇ ਜਵਾਨਾਂ ਨੇ ਕਹਿਰ ਦੀ ਠੰਡ ਵਿਚ ਵੀ ਕੀਤਾ ਯੋਗ

ਰਾਜੌਰੀ (First Woman Fighter Pilot In IAF From Rajouri) ਦੇ ਲੰਬੇੜੀ ਪਿੰਡ ਦੀ ਰਹਿਣ ਵਾਲੀ ਮਾਵਿਆ ਨੇ ਜੰਮੂ ਦੇ ਕਾਰਮਲ ਕਾਨਵੈਂਟ ਸਕੂਲ ਵਿਚ ਪੜ੍ਹਾਈ ਕੀਤੀ। ਇਸ ਤੋਂ ਬਾਅਦ ਉਸ ਨੇ ਡੀਏਵੀ ਚੰਡੀਗੜ੍ਹ ਵਿਚ ਰਾਜਨੀਤੀ ਸ਼ਾਸਤਰ ਵਿਚ ਗ੍ਰੈਜੂਏਸ਼ਨ ਕੀਤੀ। ਮਾਵਿਆ ਨੇ ਪਿਛਲੇ ਸਾਲ ਹੀ ਹਵਾਈ ਫੌਜ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ ਸੀ।

ਹੋਰ ਪੜ੍ਹੋ: ਦੁਖਦਾਈ ਖ਼ਬਰ: ਦਿੱਲੀ ਮੋਰਚੇ ’ਚ ਇਕ ਹੋਰ ਕਿਸਾਨ ਦੀ ਮੌਤ

ਮਾਇਆ ਨੇ ਸ਼ਨੀਵਾਰ ਨੂੰ ਹੈਦਰਾਬਾਦ ਦੀ ਡੁੰਡੀਗਲ ਏਅਰ ਫੋਰਸ ਅਕੈਡਮੀ ਵਿਖੇ ਆਯੋਜਿਤ ਪਾਸਿੰਗ ਆਊਟ ਪਰੇਡ ਵਿਚ ਇਕਲੌਤੀ ਮਹਿਲਾ ਲੜਾਕੂ ਪਾਇਲਟ ਵਜੋਂ ਸ਼ਮੂਲੀਅਤ ਕੀਤੀ। ਏਅਰਫੋਰਸ ਵਿਚ ਉਸ ਨੂੰ ਫਲਾਇੰਗ ਅਫਸਰ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਏਅਰਫੋਰਸ ਦੇ ਚੀਫ ਆਰਕੇਐਸ ਭਦੌਰੀਆ (Rakesh Kumar Singh Bhadauria) ਵੀ ਮੌਜੂਦ ਸਨ।

ਹੋਰ ਪੜ੍ਹੋ: ਵਿਸ਼ਵ ਸੰਗੀਤ ਦਿਵਸ: ਕਿਉਂ ਅਤੇ ਕਦੋਂ ਮਨਾਇਆ ਜਾਂਦਾ ਹੈ ਵਿਸ਼ਵ ਸੰਗੀਤ ਦਿਵਸ

ਮਾਵਿਆ (Mawya Sudan makes her family proud) ਦੇ ਪਿਤਾ ਅਪਣੀ ਧੀ ਦੀ ਇਸ ਪ੍ਰਾਪਤੀ ’ਤੇ ਬੇਹੱਦ ਖੁਸ਼ ਹਨ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਧੀ ਨੂੰ ਉਸ ਦੀ ਮਿਹਨਤ ਦਾ ਫਲ਼ ਮਿਲਿਆ ਹੈ। ਮਾਵਿਆ ਦੇ ਘਰ ਵਿਚ ਲੋਕ ਉਸ ਦੇ ਪਰਿਵਾਰ ਨੂੰ ਵਧਾਈਆਂ ਦੇਣ ਲਈ ਪਹੁੰਚ ਰਹੇ ਹਨ। ਮਾਵਿਆ ਦੇ ਪਿਤਾ ਵਿਨੋਦ ਸੁਡਾਨ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ, 'ਮੈਂ ਮਾਣ ਮਹਿਸੂਸ ਕਰ ਰਿਹਾ ਹਾਂ। ਹੁਣ ਇਹ ਸਿਰਫ਼ ਸਾਡੀ ਨਹੀਂ ਦੇਸ਼ ਦੀ ਧੀ ਹੈ’।