ਸ਼ਰਾਬ ਦਾ ਧੰਦਾ ਕਰਨ 'ਤੇ 10 ਦੀ ਥਾਂ 5 ਸਾਲ ਹੋਵੇਗੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਬਿਹਾਰ ਵਿਚ ਸ਼ਰਾਬ ਦਾ ਧੰਦਾ ਕਰਨ ਵਾਲੇ ਨੂੰ ਮਿਲਣ ਵਾਲੀ ਦਸ ਸਾਲ ਦੀ ਸਜ਼ਾ ਨੂੰ ਘੱਟ ਕਰ ਕੇ ਪੰਜ ਸਾਲ ਕੀਤਾ ਜਾਵੇਗਾ............

Nitish Kumar

ਪਟਨਾ : ਬਿਹਾਰ ਵਿਚ ਸ਼ਰਾਬ ਦਾ ਧੰਦਾ ਕਰਨ ਵਾਲੇ ਨੂੰ ਮਿਲਣ ਵਾਲੀ ਦਸ ਸਾਲ ਦੀ ਸਜ਼ਾ ਨੂੰ ਘੱਟ ਕਰ ਕੇ ਪੰਜ ਸਾਲ ਕੀਤਾ ਜਾਵੇਗਾ। ਉਥੇ ਸ਼ਰਾਬ ਪੀਂਦੇ ਜਾਂ ਨਸ਼ੇ ਦੀ ਹਾਲਤ ਵਿਚ ਕੋਈ ਫੜਿਆ ਜਾਂਦਾ ਹੈ ਤਾਂ ਉਸ ਨੂੰ ਮਿਲਣ ਵਾਲੀ ਘੱਟੋ-ਘੱਟ ਸਜ਼ਾ ਨੂੰ ਪੰਜ ਸਾਲ ਤੋਂ ਘਟਾ ਕੇ ਤਿੰਨ ਮਹੀਨੇ ਕੀਤਾ ਜਾ ਸਕਦਾ ਹੈ। ਸ਼ਰਾਬਬੰਦੀ ਸੋਧ ਕਾਨੂੰਨ ਵਿਚ ਕਈ ਮਾਮਲਿਆਂ ਵਿਚ ਸਜ਼ਾ ਨੂੰ ਘੱਟ ਕੀਤਾ ਗਿਆ ਹੈ। ਹਾਲਾਂਕਿ ਕਈ ਮਾਮਲਿਆਂ ਵਿਚ ਸਜ਼ਾ ਓਵੇਂ ਜਿਵੇਂ ਰੱਖੀ ਗਈ ਹੈ।  ਸ਼ੁਕਰਵਾਰ ਨੂੰ ਮਾਨਸੂਨ ਸੈਸ਼ਨ ਦੇ ਸ਼ੁਰੂ ਹੋਣ 'ਤੇ ਵਿਧਾਨ ਸਭਾ ਵਿਚ ਸ਼ਰਾਬਬੰਦੀ ਕਾਨੂੰਨ ਵਿਚ ਸੋਧ ਨਾਲ ਸਬੰਧਤ ਬਿਲ ਦੀ ਕਾਪੀ ਵੰਡੀ ਗਈ।

ਸੋਮਵਾਰ ਯਾਨੀ 23 ਜੁਲਾਈ ਨੂੰ ਇਸ ਬਿਲ 'ਤੇ ਸਦਨ ਵਿਚ ਚਰਚਾ ਹੋਵੇਗੀ ਅਤੇ ਰਾਜ ਸਰਕਾਰ ਵੀ ਇਸ 'ਤੇ ਅਪਣਾ ਜਵਾਬ ਦੇਵੇਗੀ। ਇਸ ਤੋਂ ਬਾਅਦ ਵਿਧਾਨ ਮੰਡਲ ਤੋਂ ਇਸ ਬਿਲ ਨੂੰ ਪਾਸ ਕਰਵਾਇਆ ਜਾਵੇਗਾ। ਫਿਰ ਸੋਧ ਕਾਨੂੰਨ ਨੂੰ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਕਿਸੇ ਪਰਵਾਰ ਵਲੋਂ ਦਾਖ਼ਲ ਕੀਤੇ ਗਏ ਸਥਾਨ ਜਾਂ ਮਕਾਨ ਵਿਚ ਕੋਈ ਨਸ਼ੀਲਾ ਪਦਾਰਥ ਜਾਂ ਸ਼ਰਾਬ ਪਾਈ ਜਾਂਦੀ ਹੈ ਜਾਂ ਵਰਤੋਂ ਕੀਤੀ ਜਾਂਦੀ ਹੈ ਤਾਂ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਪਰਵਾਰ ਦੇ ਸਾਰੇ ਮੈਂਬਰਾਂ ਨੂੰ ਦੋਸ਼ੀ ਮੰਨਣ ਵਾਲੇ ਸ਼ਬਦ ਨੂੰ ਨਵੇਂ ਕਾਨੂੰਨ ਵਿਚ ਹਟਾ ਦਿਤਾ ਗਿਆ ਹੈ। ਸੋਧ ਕਾਨੂੰਨ ਵਿਚ ਕਈ ਪ੍ਰਬੰਧਾਂ ਨੂੰ ਖ਼ਤਮ ਕੀਤਾ ਗਿਆ ਹੈ।

ਇਸ ਕਾਨੂੰਨ ਤਹਿਤ ਖ਼ਤਰਨਾਕ ਅਪਰਾਧੀਆਂ ਨੂੰ ਜ਼ਿਲ੍ਹਾਬਦਰ ਦੇ ਪ੍ਰਬੰਧ ਨੂੰ ਹਟਾ ਦਿਤਾ ਗਿਆ ਹੈ। ਦੋਸ਼ ਸਿੱਧ ਹੋਣ ਤੋਂ ਬਾਅਦ ਫਿਰ ਇਸ ਕਾਨੂੰਨ ਦੇ ਤਹਿਤ ਦੋਸ਼ ਸਿੱਧ ਹੁੰਦਾ ਹੈ, ਤਾਂ ਉਹ ਦੁੱਗਣੀ ਸਜ਼ਾ ਦਾ ਭਾਗੀਦਾਰ ਹੁੰਦਾ ਹੈ। ਸ਼ਰਾਬ ਵਿਚ ਜ਼ਹਿਰੀਲੇ ਪਦਾਰਥ ਨੂੰ ਮਿਲਾਉਣਾ ਜਾਂ ਨਸ਼ੀਲੇ ਪਦਾਰਥ ਦੇ ਸੇਵਨ ਨਾਲ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਸ ਨੂੰ ਬਣਾਉਣ ਵਾਲੇ ਨੂੰ ਮੌਤ ਜਾਂ ਉਮਰ ਕੈਦ ਦੀ ਸਜ਼ਾ ਹੋਵੇਗਾ ਅਤੇ ਘੱਟੋ ਘੱਟ ਪੰਜ ਲੱਖ ਰੁਪਏ ਜੁਰਮਾਨਾ ਹੋਵੇਗਾ।  (ਏਜੰਸੀ)

ਇਸ ਨੂੰ ਦਸ ਲੱਖ ਤਕ ਵਧਾਇਆ ਜਾ ਸਕੇਗਾ। ਜੇਕਰ ਸੇਵਨ ਨਾਲ ਕਿਸੇ ਦਾ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ ਤਾਂ ਦੋਸ਼ੀ ਨੂੰ ਘੱਟ ਤੋਂ ਘੱਟ ਦਸ ਸਾਲ ਦੀ ਸਜ਼ਾ ਹੋਵੇਗਾ। ਇਸ ਨੂੰ ਉਮਰ ਕੈਦ ਤਕ ਵਧਾਇਆ ਜਾ ਸਕਦਾ ਹੈ ਅਤੇ ਜੁਰਮਾਨਾ ਦੋ ਲੱਖ ਘੱਟੋ ਘੱਟ ਹੋਵੇਗਾ, ਜਿਸ ਨੂੰ ਦਸ ਲੱਖ ਤਕ ਵਧਾਇਆ ਜਾ ਸਕੇਗਾ।
ਇਸੇ ਤਰ੍ਹਾਂ ਉਤਪਾਦ ਡਿਊਟੀ ਲਗਾਏ ਜਾਣ ਯੋਗ ਕਿਸੇ ਪੌਦੇ ਦੀ ਖੇਤੀ ਕੀਤੀ ਜਾਂਦੀ ਹੈ ਤਾਂ ਇਸ ਵਿਚ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਦੋ ਸਾਲ ਦੀ ਸਜ਼ਾ ਹੋਵੇਗੀ। ਇਸ ਵਿਚ Îਇਹ ਵੀ ਸਾਫ਼ ਕੀਤਾ ਗਿਆ ਹੈ ਕਿ ਦੋਸ਼ੀ ਦੂਜੀ ਵਾਰ ਫੜਿਆ ਜਾਂਦਾ ਹੈ ਤਾਂ ਉਸ ਨੂੰ ਦਸ ਸਾਲ ਦੀ ਸਜ਼ਾ ਹੋਵੇਗੀ।