ਸਵੱਛ ਬੈਂਕਿੰਗ ਅਭਿਆਨ ਨਾਲ ਸੁਧਰ ਰਹੀ ਹੈ ਬੈਂਕਾਂ ਦੀ ਸਥਿਤੀ: ਰਾਜੀਵ ਕੁਮਾਰ
ਸਰਕਾਰ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸਵੱਛ ਬੈਂਕਿੰਗ ਅਭਿਆਨ ਦੇ ਚੰਗੇ ਨਤੀਜਿਆਂ ਹੁਣ ਦਿਖਣ ਲੱਗੇ ਹਨ.............
ਨਵੀਂ ਦਿੱਲੀ : ਸਰਕਾਰ ਦੇ ਇਕ ਉਚ ਅਧਿਕਾਰੀ ਦਾ ਕਹਿਣਾ ਹੈ ਕਿ ਸਵੱਛ ਬੈਂਕਿੰਗ ਅਭਿਆਨ ਦੇ ਚੰਗੇ ਨਤੀਜਿਆਂ ਹੁਣ ਦਿਖਣ ਲੱਗੇ ਹਨ ਅਤੇ ਬੈਂਕਿੰਗ ਖੇਤਰ ਦੀ ਸਥਿਤੀ ਸੁਧਰ ਰਹੀ ਹੈ। ਕੇਂਦਰੀ ਵਿੱਤੀ ਸੇਵਾ ਸਕੱਤਰ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਦੇ ਚਲਦਿਆਂ ਹੁਣ ਜਨਤਕ ਖੇਤਰ ਦੇ ਬੈਂਕ ਲੋਨ ਕਾਰੋਬਾਰ ਵਧਾਉਣ ਦੀ ਹਮਲਾਵਰ ਨੀਤੀ ਦੀ ਤੁਲਨਾ ਚੰਗੀ ਤਰ੍ਹਾਂ ਦੇਖ ਪਰਖ ਕੇ ਕਾਰੋਬਾਰ ਕਰਨ ਦਾ ਰਵੱਈਆ ਅਪਣਾ ਰਹੇ ਹਨ। ਕੁਮਾਰ ਨੇ ਕਿਹਾ ਕਿ ਐਨਪੀਏ ਸੰਕਟ ਕਾਰਨ ਇਕ ਜ਼ਿੰਮੇਵਾਰ ਅਤੇ ਜਵਾਬਦੇਹ ਬੈਂਕਿੰਗ ਵਿਵਸਥਾ ਵੱਲ ਵਧਣ ਦੇ ਮੌਕੇ ਪੈਦਾ ਹੋਏ ਹਨ।
ਸੱਭ ਜਨਤਕ ਖੇਤਰ ਦੇ ਬੈਂਕਾਂ ਨੇ ਪਿਛਲੇ ਸਾਲ ਏਜ (ਵਿਸਥਾਰਤ ਪਹੁੰਚ ਅਤੇ ਸੇਵਾ ਵਿਸ਼ੇਸ਼ਤਾ) ਅਪਨਾਉਣ ਦਾ ਫ਼ੈਸਲਾ ਕੀਤਾ ਸੀ, ਜੋ ਉਨ੍ਹਾਂ ਦੇ ਰੁਖ਼ 'ਚ ਵੱਡੇ ਬਦਲਾਅ ਨੂੰ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਭਾਰਤੀ ਬੈਂਕਿੰਗ ਪ੍ਰਣਾਲੀ ਇਕ ਨਵੇਂ ਆਮ ਵਿਵਹਾਰ ਵੱਲ ਵਧ ਰਹੀ ਹੈ, ਜੋ ਸਵੱਛ ਬੈਕਿੰਗ ਦਾ ਵਿਵਹਾਰ ਹੈ। ਜੌੜੀ ਬੈਲੰਸਸ਼ੀਟ ਦੀ ਸਮਸਿਆ (ਕੰਪਨੀ ਅਤੇ ਬੈਂਕ ਦੋਵਾਂ ਦੀ ਬੈਲੰਸਸ਼ੀਟ ਦੀ ਸਮਸਿਆ) ਨਾਲ ਨਜਿੱਠਣ ਲਈ ਸਮਸਿਆ ਦੀ ਪਛਾਣ, ਬੈਂਕਾਂ ਦੀ ਮੁੜ ਪੰਜੀਕਰਨ, ਕਰਜ਼ਿਆਂ ਦੇ ਹੱਲ ਅਤੇ ਸੁਧਰ ਦੀ ਯੋਜਨਾ ਲਾਗੂ ਕੀਤੀ ਗਈ ਹੈ। (ਏਜੰਸੀ)