ਕਈ ਸਮਾਨਾਂ 'ਤੇ ਜੀ.ਐਸ.ਟੀ. 'ਚ ਕਟੌਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਜੀ.ਐਸ.ਟੀ. ਕੌਂਸਲ ਨੇ ਸੈਨੇਟਰੀ ਨੈਪਕਿਨ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਤੋਂ ਛੋਟ ਦੇਣ ਦੀ ਇਕ ਸਾਲ ਤੋਂ ਚਲ ਰਹੀ ਮੰਗ ਨੂੰ ਅੱਜ ਪੂਰਾ ਕੀਤਾ............

Piyush Goyal During Press Conference

ਨਵੀਂ ਦਿੱਲੀ : ਜੀ.ਐਸ.ਟੀ. ਕੌਂਸਲ ਨੇ ਸੈਨੇਟਰੀ ਨੈਪਕਿਨ ਨੂੰ ਮਾਲ ਅਤੇ ਸੇਵਾ ਟੈਕਸ (ਜੀ.ਐਸ.ਟੀ.) ਤੋਂ ਛੋਟ ਦੇਣ ਦੀ ਇਕ ਸਾਲ ਤੋਂ ਚਲ ਰਹੀ ਮੰਗ ਨੂੰ ਅੱਜ ਪੂਰਾ ਕੀਤਾ। ਜੀ.ਐਸ.ਟੀ. ਬਾਰੇ ਫ਼ੈਸਲਾ ਕਰਨ ਵਾਲੀ ਇਸ ਸਰਬਉੱਚ ਇਕਾਈ ਨੇ ਇਸ ਤੋਂ ਇਲਾਵਾ ਟੀ.ਵੀ., ਫ਼ਰਿੱਜ, ਵਾਸ਼ਿੰਗ ਮਸ਼ੀਨ ਅਤੇ ਬਿਜਲੀ ਨਾਲ ਚੱਲਣ ਵਾਲੇ ਕੁੱਝ ਘਰੇਲੂ ਸਮਾਨ ਅਤੇ ਹੋਰ ਉਤਪਾਦਾਂ 'ਤੇ ਵੀ ਟੈਕਸ ਦੀਆਂ ਦਰਾਂ ਘੱਟ ਕੀਤੀਆਂ ਹਨ। ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਜੀ.ਐਸ.ਟੀ. ਕੌਂਸਲ ਦੀ 28ਵੀਂ ਬੈਠਕ ਮਗਰੋਂ ਪੱਤਰਕਾਰਾਂ ਨੂੰ ਕਿਹਾ ਕਿ ਸੈਨੇਟਰੀ ਪੈਡ ਤੋਂ ਜੀ.ਐਸ.ਟੀ. ਟੈਕਸ ਦੀ ਦਰ ਨੂੰ ਜੀ.ਐਸ.ਟੀ. ਟੈਕਸ ਦੀ ਦਰ ਨੂੰ 12 ਫ਼ੀ ਸਦੀ ਤੋਂ ਘੱਟ ਕਰ ਕੇ ਸਿਫ਼ ਕਰ ਦਿਤਾ ਹੈ। 

ਇਸ ਤੋਂ ਇਲਾਵਾ ਰਖੜੀ, ਜੁੱਤੀਆਂ-ਚੱਪਲਾਂ, ਛੋਟੇ ਟੀ.ਵੀ., ਪਾਣੀ ਗਰਮ ਕਰਨ ਵਾਲਾ ਹੀਟਰ, ਬਿਜਲੀ ਨਾਲ ਚੱਲਣ ਵਾਲੀ ਇਸਤਰੀ (ਆਇਰਨ) ਮਸ਼ੀਨ, ਫ਼ਰਿੱਜ, ਲੀਥੀਅਮ ਆਇਨ ਬੈਟਰੀ, ਵਾਲ ਸੁਕਾਉਣ ਵਾਲੀ ਮਸ਼ੀਨ (ਹੇਅਰ ਡਰਾਇਅਰ), ਵੈਕਿਊਮ ਕਲੀਨਰ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਈਥੇਨਾਲ ਸ਼ਾਮਲ ਹਨ। 
ਇਕ ਹਜ਼ਾਰ ਰੁਪਏ ਤਕ ਦੀਆਂ ਜੁੱਤੀਆਂ ਚੱਪਲਾਂ 'ਤੇ ਹੁਣ 5 ਫ਼ੀ ਸਦੀ ਟੈਕਸ ਲੱਗੇਗਾ। ਪਹਿਲਾਂ ਇਹ ਰਿਆਇਤ ਸਿਰਫ਼ 500 ਰੁਪਏ ਤਕ ਦੇ ਜੁੱਤਿਆਂ 'ਤੇ ਸੀ।

ਮੱਧ ਵਰਗ ਦੇ ਪ੍ਰਯੋਗ ਦੇ ਸਮਾਨ ਜਿਵੇਂ ਪੇਂਟ, ਫ਼ਰਿੱਜ, ਵਾਸ਼ਿੰਗ ਮਸ਼ੀਨ, ਵੈਕਿਊਮ ਕਲੀਨਰ, ਪਾਣੀ ਗਰਮ ਕਰਨ ਵਾਲਾ ਹੀਟਰ, 68 ਸੈਂਟੀਮੀਟਰ ਤਕ ਦੇ ਟੀ.ਵੀ. 'ਤੇ ਟੈਕਸ 28 ਫ਼ੀ ਸਦੀ ਤੋਂ ਘੱਟ ਕਰ ਕੇ 18 ਫ਼ੀ ਸਦੀ ਕਰ ਦਿਤਾ ਗਿਆ ਹੈ। ਜੀ.ਐਸ.ਟੀ. ਕੌਂਸਲ ਦੀ ਅਗਲੀ ਬੈਠਕ 4 ਅਗੱਸਤ ਨੂੰ ਹੋਵੇਗੀ।  (ਪੀਟੀਆਈ)