ਕੇਂਦਰ ਵਲੋਂ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ ਦਾ ਦਾਅਵਾ ਕਰਨਾ, ਬਹੁਤ ਮੰਦਭਾਗਾ ਹੈ: ਮਾਇਆਵਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਸਪਾ ਮੁਖੀ ਨੇ ਕਿਹਾ ਕੇਂਦਰ ਅਤੇ ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਜਨਤਾ ਪ੍ਰਤੀ 100 ਪ੍ਰਤੀਸ਼ਤ ਹੋਣੀ ਚਾਹੀਦੀ ਹੈ, ਰਾਜਨੀਤਿਕ ਤੇ ਸਰਕਾਰੀ ਹਿੱਤਾਂ ਪ੍ਰਤੀ ਘੱਟ।

BSP Chief Mayawati

ਲਖਨਊ: ਬਹੁਜਨ ਸਮਾਜ ਪਾਰਟੀ (BSP) ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ (Mayawati) ਨੇ ਵੀਰਵਾਰ ਨੂੰ ਕੇਂਦਰ ਸਰਕਾਰ (Central Government) ਦੇ ਕੋਰੋਨਾ ਦੀ ਦੂਜੀ ਲਹਿਰ ਵਿਚ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਾ ਹੋਣ (Center Government claims) ਦੇ ਦਾਅਵੇ ‘ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਇਸ ਨੂੰ ਬਹੁਤ ਮੰਦਭਾਗਾ ਆਖਿਆ ਹੈ।

ਹੋਰ ਪੜ੍ਹੋ: ਸਹੁਰਿਆਂ ਨੇ ਢਾਇਆ ਨੂੰਹ 'ਤੇ ਤਸ਼ੱਦਦ, ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਿਲਾਇਆ ਤੇਜ਼ਾਬ

ਬਸਪਾ ਮੁਖੀ ਨੇ ਇਕ ਟਵੀਟ (Tweet) ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ, “ਕੇਂਦਰ ਸਰਕਾਰ ਨੂੰ ਆਕਸੀਜਨ ਦੀ ਘਾਟ (Oxygen Shortage) ਕਾਰਨ ਕੋਰੋਨਾ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਵਿਦੇਸ਼ੀ ਸਹਾਇਤਾ ਤੱਕ ਲੈਣੀ ਪਈ। ਇਹ ਕਿਸੇ ਤੋਂ ਲੁਕਿਆ ਨਹੀਂ ਹੈ, ਫਿਰ ਵੀ ਇਹ ਦਾਅਵਾ ਕਰਨਾ ਬਹੁਤ ਮੰਦਭਾਗਾ (Unfortunate) ਅਤੇ ਬਹੁਤ ਦੁਖਦਾਈ ਹੈ ਕਿ ਆਕਸੀਜਨ ਦੀ ਘਾਟ ਕਾਰਨ ਕੋਈ ਮੌਤ ਨਹੀਂ (no death due to oxygen shortage) ਹੋਈ। ਉਨ੍ਹਾਂ ਕਿਹਾ ਕਿ ‘ਅਜਿਹੇ ਝੂਠੇ ਬਿਆਨ ਲੋਕਾਂ ਵਿਚ ਕੇਂਦਰ ਪ੍ਰਤੀ ਅਵਿਸ਼ਵਾਸ ਪੈਦਾ ਕਰ ਰਹੇ ਹਨ, ਕਿ ਜੇ ਕੋਰੋਨਾ ਦੀ ਤੀਜੀ ਲਹਿਰ (Covid 3rd Wave) ਆਉਂਦੀ ਹੈ ਤਾਂ ਕੀ ਹੋਵੇਗਾ? ਜਦੋਂ ਕਿ ਕੇਂਦਰ ਅਤੇ ਰਾਜ ਸਰਕਾਰਾਂ ਦੀ ਤਰਜੀਹ ਅਤੇ ਜ਼ਿੰਮੇਵਾਰੀ ਜਨਤਾ ਪ੍ਰਤੀ 100 ਪ੍ਰਤੀਸ਼ਤ ਹੋਣੀ ਚਾਹੀਦੀ ਹੈ ਅਤੇ ਰਾਜਨੀਤਿਕ ਤੇ ਸਰਕਾਰੀ ਹਿੱਤਾਂ ਪ੍ਰਤੀ ਘੱਟ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ: ਭਾਰਤ ਨੂੰ ਪਾਕਿਸਤਾਨ ਬਣਾਉਣ ਲਈ ਕੀਤੀ ਜਾ ਰਹੀ ਮੁਸਲਮਾਨ ਅਬਾਦੀ ਨੂੰ ਵਧਾਉਣ ਦੀ ਕੋਸ਼ਿਸ਼: ਮੋਹਨ ਭਾਗਵਤ

ਹੋਰ ਪੜ੍ਹੋ: Porn Case: ਮੁਲਜ਼ਮ ਦਾ ਦਾਅਵਾ, ਰਾਜ ਕੁੰਦਰਾ ਨੇ ਗ੍ਰਿਫਤਾਰੀ ਤੋਂ ਬਚਣ ਲਈ ਦਿੱਤੀ 25 ਲੱਖ ਦੀ ਰਿਸ਼ਵਤ

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਦੂਜੀ ਲਹਿਰ ਦੌਰਾਨ, ਖ਼ਾਸਕਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਆਕਸੀਜਨ ਦੀ ਘਾਟ ਕਾਰਨ ਕਿਸੇ ਦੀ ਮੌਤ ਦੀ ਜਾਣਕਾਰੀ ਨਹੀਂ ਮਿਲੀ ਹੈ। ਇਹ ਜਾਣਕਾਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਮੰਗਲਵਾਰ ਨੂੰ ਇੱਕ ਸਵਾਲ ਦੇ ਲਿਖਤੀ ਜਵਾਬ ਵਿਚ ਦਿੱਤੀ। ਉਨ੍ਹਾਂ ਨੇ ਇਹ ਵੀ ਕਿਹਾ, “ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ, ਆਕਸੀਜਨ ਦੀ ਮੰਗ ਅਚਾਨਕ ਵਧ ਗਈ ਸੀ। ਮਹਾਂਮਾਰੀ ਦੀ ਪਹਿਲੀ ਲਹਿਰ ਦੇ ਦੌਰਾਨ, ਇਸ ਦੀ ਮੰਗ 3095 ਮੀਟਰਕ ਟਨ ਸੀ ਜੋ ਦੂਜੀ ਲਹਿਰ ਦੇ ਦੌਰਾਨ ਵੱਧ ਕੇ 9000 ਮੀਟਰਕ ਟਨ ਹੋ ਗਈ।