ਰਾਮਲੀਲਾ ਮੈਦਾਨ ਵਿਚ BJP ਦੀ ਧੰਨਵਾਦ ਰੈਲੀ, ਮੋਦੀ ਵਜਾਉਣਗੇ ਦਿੱਲੀ ਵਿਧਾਨ ਸਭਾ ਚੋਣਾਂ ਦਾ ਵਿਗੁਲ
ਅਗਲੇ ਮਹੀਨੇਂ ਜਨਵਰੀ ਵਿਚ ਹੋ ਸਕਦਾ ਹੈ ਚੋਣਾਂ ਦਾ ਐਲਾਨ
ਨਵੀਂ ਦਿੱਲੀ : ਅੱਜ ਐਤਵਾਰ ਨੂੰ ਭਾਜਪਾ ਰਾਸ਼ਟਰੀ ਰਾਜਧਾਨੀ ਵਿਚ 173 ਗੈਰ-ਕਾਨੂੰਨੀ ਕਲੋਨੀਆ ਨੂੰ ਰੈਗੁਲਰ ਕਰਨ ਦੇ ਉੱਤੇ ਪ੍ਰਧਾਨਮੰਤਰੀ ਮੋਦੀ ਨੂੰ ਧੰਨਵਾਦ ਦੇਣ ਦੇ ਲਈ ਦਿੱਲੀ ਦੇ ਰਾਮ ਲੀਲਾ ਵਿਚ ਮੈਦਾਨ ਵਿਚ ਸਵੇਰੇ 11 ਵਜੇ ਆਯੋਜਿਤ ਇਕ ਰੈਲੀ ਕਰਨ ਜਾ ਰਹੀ ਹੈ। ਪਾਰਟੀ ਇਸ ਰੈਲੀ ਵਿਚ 2 ਲੱਖ ਦੀ ਭੀੜ ਜਟਾਉਣ ਦਾ ਵਾਅਦਾ ਕਰ ਰਹੀ ਹੈ । ਧੰਨਵਾਦ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਦਿੱਲੀ ਦੀ ਆਉਣ ਵਾਲੀ ਵਿਧਾਨ ਸਭਾ ਦੀ ਚੋਣਾ ਲਈ ਪਾਰਟੀ ਦੇ ਪ੍ਰਚਾਰ ਦਾ ਵਿਗੁਲ ਵੀ ਵਜਾਉਣਗੇ।
ਦਿੱਲੀ ਵਿਚ ਗੈਰ-ਕਾਨੂੰਨੀ ਕਲੋਨੀਆਂ ਨੂੰ ਰੈਗੂਲਰ ਕਰਨ ਨਾਲ ਲਗਭਗ 40 ਲੱਖ ਲੋਕਾਂ ਨੂੰ ਮਾਲਕੀ ਹੱਕ ਮਿਲਣ ਦਾ ਰਸਤਾ ਸਾਫ਼ ਹੋਇਆ ਹੈ। ਮੀਡੀਆ ਰਿਪੋਰਟਾ ਮੁਤਾਬਕ ਭਾਜਪਾ ਨੇ ਕੁੱਲ 7 ਸੰਸਦ ਮੈਂਬਰ, 281 ਬੋਰਡ ਪ੍ਰਧਾਨ, ਕਾਰਪੋਰੇਟਰ, ਸੈੱਲਾ ਦੇ ਪ੍ਰਧਾਨਾਂ ਨੂੰ ਭਾਰੀ ਭੀੜ ਜਟਾਉਣ ਦਾ ਟੀਚਾ ਦਿੱਤਾ ਗਿਆ ਹੈ। ਹਰ ਬੋਰਡ ਨੂੰ ਲਗਭਗ 500 ਲੋਕ ਲਿਆਉਣ ਲਈ ਕਿਹਾ ਹੈ। ਪਾਰਟੀ ਦੇ ਲੀਡਰ ਭਾਰੀ ਭੀੜ ਜੁਟਾ ਕੇ ਭਾਜਪਾ ਦੇ ਪੱਖ ਵਿਚ ਮਾਹੌਲ ਬਣਾਉਣ ਦੀ ਤਿਆਰੀ ਵਿਚ ਜੁੱਟੇ ਹੋਏ ਹਨ।
ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਬੀਤੀ 14 ਦਸੰਬਰ ਨੂੰ ਭਾਰਤ ਬਚਾਓ ਰੈਲੀ ਕੀਤੀ ਸੀ। ਜਿਸ ਵਿਚ ਪਾਰਟੀ ਪ੍ਰਧਾਨ ਸੋਨੀਆਂ ਗਾਂਧੀ, ਜਨਰਲ ਸਕੱਤਰ ਪ੍ਰਿੰਯਕਾ ਗਾਂਧੀ, ਪਾਰਟੀ ਦੇ ਨੇਤਾ ਰਾਹੁਲ ਗਾਂਧੀ ਸਮੇਤ ਕਈ ਵੱਡੇ ਲੀਡਰ ਸ਼ਾਮਲ ਸਨ।
ਦੂਜੇ ਪਾਸੇ ਦਿੱਲੀ ਦੀ ਵਿਧਾਨ ਸਭਾ ਚੋਣਾਂ ਦੇ ਐਲਾਨ ਵੀ ਅਗਲੇ ਮਹੀਂਨੇ ਜਨਵਰੀ ਵਿਚ ਹੋ ਸਕਦਾ ਹੈ। ਜਿਸ ਨੂੰ ਲੈ ਕੇ ਭਾਜਪਾ ਨੇ ਵੀ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਅਧਿਕਾਰਤ ਤੌਰ 'ਤੇ ਸ਼ੁਰੂਆਤ ਅੱਜ ਇਸ ਰੈਲੀ ਵਿਚ ਹੋਣੀ ਤੈਅ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਸ ਰੈਲੀ ਦੇ ਬਹਾਨੇ ਰੈਗੂਲਰ ਹੋਈਆ ਕਲੋਨੀਆਂ ਦੇ ਲੋਕਾਂ ਨੂੰ ਆਪਣੇ ਵੱਲ ਭਰਮਾਉਣ ਦੀ ਕੋਸ਼ਿਸ਼ ਵੀ ਕਰੇਗੀ। ਦਿੱਲੀ ਵਿਚ ਸੱਤਾ ਧਾਰੀ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਆਉਣ ਵਾਲੀਆ ਚੋਣਾਂ ਦੇ ਲਈ ਪ੍ਰਚਾਰ ਦਾ ਐਲਾਨ ਕਰ ਦਿੱਤਾ ਹੈ।
ਦੱਸ ਦਈਏ ਕਿ ਇਸ ਰੈਲੀ ਤੋਂ ਪਹਿਲਾਂ ਖੁਫੀਆਂ ਏਜੰਸੀਆਂ ਨੇ ਇਹ ਚੇਤਾਵਨੀ ਵੀ ਜਾਰੀ ਕੀਤਾ ਹੈ ਕਿ ਅਤਿਵਾਦੀ ਪ੍ਰਧਾਨ ਮੰਤਰੀ ਮੋਦੀ ਨੂੰ ਰੈਲੀ ਵਿਚ ਆਪਣਾ ਨਿਸ਼ਾਨਾ ਬਣਾ ਸਕਦੇ ਹਨ ਜਿਸ ਨੂੰ ਲੈ ਕੇ ਦਿੱਲੀ ਪੁਲਿਸ, ਐਸਜੀਪੀਸੀ ਸਮੇਤ ਸਾਰੀ ਏਜੰਸੀਆਂ ਵੀ ਅਲਰਟ ਹੋ ਗਈਆਂ ਹਨ।