ਗੋਆ: ਕੌਮਾਂਤਰੀ ਹਵਾਈ ਅੱਡੇ 'ਤੇ 4 ਕਰੋੜ ਰੁਪਏ ਦਾ ਸੋਨਾ ਅਤੇ 28 ਆਈਫੋਨ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਬੂ ਧਾਬੀ ਤੋਂ ਆਉਣ ਵਾਲੇ ਤਿੰਨ ਯਾਤਰੀ ਗ੍ਰਿਫ਼ਤਾਰ

Gold and iPhones seizure at Goa airport

 

ਪਣਜੀ: ਗੋਆ ਦੇ ਮਨੋਹਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਦੇ ਅਧਿਕਾਰੀਆਂ ਨੇ ਆਬੂ ਧਾਬੀ ਤੋਂ ਆਉਣ ਵਾਲੇ ਤਿੰਨ ਯਾਤਰੀਆਂ ਕੋਲੋਂ ਕਰੀਬ 4 ਕਰੋੜ ਰੁਪਏ ਦਾ ਸੋਨਾ ਅਤੇ ਆਈਫੋਨ ਜ਼ਬਤ ਕੀਤੇ ਹਨ। ਡੀ.ਆਰ.ਆਈ.ਦੇ ਇਕ ਸੀਨੀਅਰ ਅਧਿਕਾਰੀ ਨੇ ਦਸਿਆ ਕਿ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਰਫ਼ਾਨ (30), ਮੁੰਬਈ ਦੇ ਰਹਿਣ ਵਾਲੇ ਕਾਮਰਾਨ ਅਹਿਮਦ (38) ਅਤੇ ਗੁਜਰਾਤ ਦੇ ਮੁਹੰਮਦ ਇਰਫ਼ਾਨ ਗੁਲਾਮ (37) ਨੂੰ ਡੀ.ਆਰ.ਆਈ. ਨੇ ਸ਼ੁੱਰਵਾਰ ਰਾਤ ਨੂੰ ਉੱਤਰੀ ਗੋਆ ਦੇ ਹਵਾਈ ਅੱਡੇ ਉਤੇ ਰੋਕਿਆ।

ਇਹ ਵੀ ਪੜ੍ਹੋ: ਪਟਿਆਲਾ ਦੇ ਪਿੰਡ ਘੰਗਰੋਲੀ ਦੀ ਧੀ ਨੇ ਵਿਦੇਸ਼ ਵਿਚ ਗੱਡੇ ਝੰਡੇ, ਕੈਨੇਡਾ ਵਿਚ ਬਣੀ ਵਕੀਲ 

ਉਨ੍ਹਾਂ ਦਸਿਆ ਕਿ ਤਲਾਸ਼ੀ ਦੌਰਾਨ ਡੀ.ਆਰ.ਆਈ.ਅਧਿਕਾਰੀਆਂ ਨੇ ਤਿੰਨਾਂ ਕੋਲੋਂ ਪੇਸਟ ਦੇ ਰੂਪ ਵਿਚ 5.7 ਕਿਲੋ ਸੋਨਾ ਅਤੇ 28 ਆਈਫੋਨ-15 ਪ੍ਰੋ ਮੈਕਸ ਮੋਬਾਈਲ ਫੋਨ ਬਰਾਮਦ ਕੀਤੇ, ਜਿਨ੍ਹਾਂ ਦੀ ਕੁੱਲ ਕੀਮਤ 3.92 ਕਰੋੜ ਰੁਪਏ ਬਣਦੀ ਹੈ। ਅਧਿਕਾਰੀ ਨੇ ਦਸਿਆ ਕਿ ਤਿੰਨੋਂ ਮੁਲਜ਼ਮ ਉਸ ਗਰੋਹ ਦਾ ਹਿੱਸਾ ਹਨ ਜੋ ਦੁਬਈ ਤੋਂ ਮੁੰਬਈ ਤਕ ਸੋਨਾ ਅਤੇ ਮਹਿੰਗੀਆਂ ਵਸਤਾਂ ਦੀ ਤਸਕਰੀ ਕਰਦਾ ਹੈ।

ਇਹ ਵੀ ਪੜ੍ਹੋ: Toyota Kirloskar Motor ਕੰਪਨੀ ਨੂੰ 1 ਲੱਖ ਰੁਪਏ ਦਾ ਜੁਰਮਾਨਾ, ਨਵੀਂ ਕਾਰ 'ਚ ਆਈ ਸਮੱਸਿਆ ਦਾ ਨਹੀਂ ਕੀਤਾ ਹੱਲ

ਉਨ੍ਹਾਂ ਦਸਿਆ ਕਿ ਇਹ ਯਾਤਰੀ 12 ਅਕਤੂਬਰ ਨੂੰ ਮੁੰਬਈ ਤੋਂ ਆਬੂ ਧਾਬੀ ਗਏ ਸਨ ਅਤੇ ਸਮਾਨ ਲੈ ਕੇ ਗੋਆ ਹਵਾਈ ਅੱਡੇ 'ਤੇ ਵਾਪਸ ਪਰਤੇ, ਜਿਸ ਨੂੰ ਉਹ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀ ਨੇ ਦਸਿਆ ਕਿ ਆਈਫੋਨਾਂ ਨੂੰ ਪੈਕਟਾਂ ਵਿਚ ਲਪੇਟ ਕੇ ਰੱਖਿਆ ਗਿਆ ਸੀ ਜਦਕਿ ਸੋਨੇ ਦਾ ਪੇਸਟ ਦੋ ਯਾਤਰੀਆਂ ਦੇ ਕਮਰਬੰਦ ਵਿਚ ਲੁਕਾਇਆ ਗਿਆ ਸੀ।