ਪੀਐਮਓ ਦੀ ਵੈੱਬਸਾਈਟ ‘ਤੇ ਸ਼ਿਕਾਇਤ ਕਰਨ ਤੋਂ ਬਾਅਦ ਵਿਅਕਤੀ ਨਾਲ 18999 ਰੁਪਏ ਦੀ ਧੋਖਾਧੜੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੀਬੀਆਈ ਨੇ ਪੀਐਮਓ ਤੋਂ ਇਸ ਸਬੰਧ ਵਿਚ ਸ਼ਿਕਾਇਤ ਪ੍ਰਾਪਤ ਹੋਣ ਤੋਂ ਲਗਭਗ 10 ਮਹੀਨੇ ਬਾਅਦ ਇਕ ਮਾਮਲਾ ਦਰਜ ਕੀਤਾ।

Fraud

ਨਵੀਂ ਦਿੱਲੀ: ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ ‘ਤੇ ਸ਼ਿਕਾਇਤ ਕਰਨ ਵਾਲਾ ਗੁਜਰਾਤ ਦਾ ਇਕ ਵਿਅਕਤੀ ਉਸ ਸਮੇਂ ਹੈਰਾਨ ਰਹਿ ਗਿਆ ਜਦੋਂ ਪੀਐਮਓ ਬੀਮਾ ਸੈੱਲ ਵਿਚ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਇਕ ਵਿਅਕਤੀ ਨੇ ਉਸ ਦੇ ਬੈਂਕ ਖ਼ਾਤੇ ਵਿਚੋਂ ਰਾਸ਼ੀ ਉਡਾ ਲਈ। ਸੀਬੀਆਈ ਨੇ ਪੀਐਮਓ ਤੋਂ ਇਸ ਸਬੰਧ ਵਿਚ ਸ਼ਿਕਾਇਤ ਪ੍ਰਾਪਤ ਹੋਣ ਤੋਂ ਲਗਭਗ 10 ਮਹੀਨੇ ਬਾਅਦ ਇਕ ਮਾਮਲਾ ਦਰਜ ਕੀਤਾ। ਪੀਐਮਓ ਵੱਲੋਂ ਸੀਬੀਆਈ ਨੂੰ 5 ਸਤੰਬਰ 2018 ਦੀ ਤਰੀਕ ਵਾਲੀ ਇਕ ਚਿੱਠੀ ਦੇ ਜ਼ਰੀਏ ਇਸ ਸਬੰਧ ਵਿਚ ਸੂਚਿਤ ਕੀਤਾ ਗਿਆ।

ਉਕਤ ਪੱਤਰ ਵਿਚ ਜਾਮਨਗਰ ਨਿਵਾਸੀ ਉਮੇਸ਼ਚੰਦਰ ਟੈਂਕ ਦੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਦਿੱਤੀ ਗਈ। ਉਮੇਸ਼ਚੰਦਰ ਨੇ ਬੀਤੇ ਸਾਲ 15 ਜੂਨ ਨੂੰ ਪੀਐਮਓ ਦੇ ਸ਼ਿਕਾਇਤ ਪੋਰਟਲ ‘ਤੇ ਨਿਊ ਇੰਡੀਆ ਇੰਸ਼ੋਰੇਂਸ ਵਿਰੁੱਧ ਇਕ ਸ਼ਿਕਾਇਤ ਕੀਤੀ ਸੀ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਸ਼ਿਕਾਇਤ ਕਰਨ ਤੋਂ ਬਾਅਦ ਉਹਨਾਂ ਨੂੰ ਇਕ ਵਿਅਕਤੀ ਨੇ ਫੋਨ ਕੀਤਾ, ਜਿਸ ਨੇ ਅਪਣੇ ਨਾਂਅ ਮੈਥਯੂ ਦੱਸਿਆ ਅਤੇ ਕਿਹਾ ਕਿ ਉਹ ਪੀਐਮਓ ਬੀਮਾ ਸੈਲ ਵਿਚ ਕੰਮ ਕਰਦਾ ਹੈ।

ਸ਼ਿਕਾਇਤ ਵਿਚ ਕਿਹਾ ਗਿਆ ਕਿ ਵਿਅਕਤੀ ਨੇ ਉਮੇਸ਼ਚੰਦਰ ਨੂੰ ਕਥਿਤ ਰੂਪ ਤੋਂ ਦੱਸਿਆ ਕਿ ਉਹਨਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਉਹਨਾਂ ਦਾ ਖਾਤਾ ਸ਼ਿਕਾਇਤ ਨਾਲ ਜੋੜਨ ਦੀ ਜ਼ਰੂਰਤ ਹੈ ਅਤੇ ਇਸ ਦੇ ਲਈ ਉਹਨਾਂ ਨੇ ਵਿਅਕਤੀ ਤੋਂ ਓਟੀਪੀ ਮੰਗਿਆ। ਇਸ ਵਿਚ ਕਿਹਾ ਗਿਆ ਹੈ ਕਿ ਉਸ ਨੇ ਓਟੀਪੀ ਦੀ ਮਦਦ ਨਾਲ ਬੈਂਕ ਆਫ ਬੜੌਦਾ ਵਿਚ ਸ਼ਿਕਾਇਤ ਕਰਤਾ ਦੇ ਖਾਤੇ ਵਿਚੋਂ ਤਿੰਨ ਦਿਨਾਂ ‘ਚ 999 ਰੁਪਏ ਅਤੇ 18 ਹਜ਼ਾਰ ਰੁਪਏ ਟ੍ਰਾਂਸਫਰ ਕਰ ਲਏ।

ਉਮੇਸ਼ਚੰਦਰ ਨੂੰ ਜਦੋਂ ਪਤਾ ਲੱਗਿਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਤਾਂ ਉਸ ਨੇ ਪੀਐਮਓ ਨਾਲ ਸੰਪਰਕ ਕੀਤਾ ਅਤੇ ਪੋਰਟਲ ‘ਤੇ ਅਪਣੀ ਸ਼ਿਕਾਇਤ ਕੀਤੀ। ਪੀਐਮਓ ਨੇ ਮਾਮਲੇ ਨੂੰ ਸੀਬੀਆਈ ਕੋਲ ਭੇਜ ਦਿੱਤਾ ਅਤੇ ਕਿਹਾ ਕਿ ਇਹ ਮਾਮਲਾ ਕਿਸੇ ਵਿਅਕਤੀ ਵੱਲੋਂ ਅਪਣੀ ਗਲਤ ਪਛਾਣ ਦੱਸਣ ਦਾ ਹੈ, ਜਿਸ ਵਿਚ ਵਿੱਤੀ ਧੋਖਾਧੜੀ ਲਈ ਪੀਐਮਓ ਦੇ ਨਾਂਅ ਦੀ ਦੁਰਵਰਤੋਂ  ਕੀਤੀ ਗਈ। ਉਮੇਸ਼ਚੰਦਰ ਨੇ ਨਿਊਜ਼ ਏਜੰਸੀ ਨੂੰ ਫੋਨ ‘ਤੇ ਦੱਸਿਆ ਕਿ ਉਹਨਾਂ ਨੂੰ ਦਿੱਲੀ ਵਿਚ ਸੀਬੀਆਈ ਅਧਿਕਾਰੀਆਂ ਦਾ ਫੋਨ ਅਤੇ ਈਮੇਲ ਆਈ ਹੈ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ