ਮਿਸਾ ਬਣੀ ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਮਿਸਾ ਮਟਸੁਸ਼ਿਮਾ ਨੇ ਜਾਪਾਨ ਏਅਰ ਸੇਲਫ ਡਿਫੇਂਸ ਫੋਰਸ ਦੀ ਟ੍ਰੇਨਿੰਗ ਬੁੱਧਵਾਰ ਨੂੰ ਪੂਰੀ ਕਰ ਲਈ। ਟਾਪ ਗਨ ਫਿਲਮ...

First Lieutenant Misa Matsushima of Japan Air Self Defence Force

ਟੋਕਯੋ :- ਜਾਪਾਨ ਦੀ ਪਹਿਲੀ ਮਹਿਲਾ ਫਾਈਟਰ ਪਾਇਲਟ ਲੈਫਟੀਨੈਂਟ ਮਿਸਾ ਮਟਸੁਸ਼ਿਮਾ ਨੇ ਜਾਪਾਨ ਏਅਰ ਸੇਲਫ ਡਿਫੇਂਸ ਫੋਰਸ ਦੀ ਟ੍ਰੇਨਿੰਗ ਬੁੱਧਵਾਰ ਨੂੰ ਪੂਰੀ ਕਰ ਲਈ। ਟਾਪ ਗਨ ਫਿਲਮ ਤੋਂ ਪ੍ਰੇਣਨਾ ਲੈ ਕੇ ਪਾਇਲਟ ਬਣੀ ਮਿਸਾ ਨੂੰ ਸ਼ੁੱਕਰਵਾਰ ਨੂੰ ਜਾਪਾਨ ਦੀ ਪਹਿਲੀ ਮਹਿਲਾ ਪਾਇਲਟ ਦਾ ਅਹੁਦਾ ਮਿਲ ਜਾਵੇਗਾ। ਜਾਪਾਨ ਫੌਜ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਮਿਸਾ ਨੇ ਆਪਣੀ ਟ੍ਰੇਨਿੰਗ ਇਕ ਐਫ - 15 ਐਸ ਏਅਰ ਸੁਪਿਰਿਆਰਿਟੀ ਫਾਈਟਰ ਜਹਾਜ਼ ਤੋਂ ਪੂਰੀ ਕੀਤੀ। ਜਦੋਂ ਉਹ ਪ੍ਰਾਇਮਰੀ ਸਕੂਲ ਵਿਚ ਸੀ ਉਦੋਂ ਉਸ ਨੇ ਫਿਲਮ 'ਟਾਪ ਗਨ' ਵੇਖੀ ਸੀ

ਉਦੋਂ ਤੋਂ ਹੀ ਉਸ ਨੂੰ ਫਾਈਟਰ ਪਾਇਲਟ ਬਨਣ ਦੀ ਇੱਛਾ ਜਾਗ ਗਈ ਸੀ। ਇਹ ਕਹਾਣੀ ਹੈ 26 ਸਾਲ ਦੀ ਮਿਸਾ ਮਟਸੁਸ਼ਿਮਾ। ਇਸ ਤੋਂ ਬਾਅਦ ਉਨ੍ਹਾਂ ਨੇ ਫਾਈਟਰ ਪਾਇਲਟ ਬਨਣ ਦਾ ਸੁਫ਼ਨਾ ਬੁਣਨਾ ਸ਼ੁਰੂ ਕਰ ਦਿਤਾ। ਉਨ੍ਹਾਂ ਨੇ ਤੈਅ ਕੀਤਾ ਕਿ ਉਹ ਆਪਣੀ ਸਿਹਤ, ਨਜਰਾਂ ਅਤੇ ਸਰੀਰ ਦਾ ਪੂਰਾ ਖਿਆਲ ਰਖੇਗੀ। ਸ਼ੁਰੁਆਤੀ ਪੜਾਈ ਪੂਰੀ ਕਰੇਗੀ ਅਤੇ ਫਿਰ ਫੌਜ ਵਿਚ ਸ਼ਾਮਿਲ ਹੋ ਕੇ ਦੇਸ਼ ਦੀ ਰੱਖਿਆ ਕਰਣ ਅਤੇ ਦੇਸ਼ ਦੇ ਦੁਸ਼ਮਨਾਂ ਨੂੰ ਅਕਾਸ਼ ਤੋਂ ਧੂਲ ਚਟਾਉਣ ਲਈ ਫਾਈਟਰ ਪਾਇਲਟ ਬਣੇਗੀ। 

ਕੁੜੀਆਂ ਲਈ ਪ੍ਰੇਰਨਾ ਬਣਾਂਗੀ - ਮਿਸਾ ਕਹਿੰਦੀ ਹੈ ਕਿ ਫਾਈਟਰ ਪਾਇਲਟ ਬਨਣਾ ਉਨ੍ਹਾਂ ਦਾ ਸੁਪਨਾ ਸੀ। ਉਹ ਪੂਰਾ ਹੋ ਗਿਆ ਹੈ, ਹੁਣ ਉਹ ਪੂਰੀ ਲਗਨ ਦੇ ਨਾਲ ਕੰਮ ਕਰੇਗੀ ਅਤੇ ਆਪਣੇ ਵਰਗੀਆਂ ਕੁੜੀਆਂ ਲਈ ਪ੍ਰੇਰਨਾ ਬਣੇਗੀ। ਉਨ੍ਹਾਂ ਨੇ ਸ਼ੁਰੁਆਤ ਕਰ ਦਿਤੀ ਹੈ। ਜ਼ਿਕਰਯੋਗ ਹੈ ਕਿ 1993 ਵਿਚ ਜਾਪਾਨੀ ਏਅਰ ਸੇਲਫ ਡਿਫੇਂਸ ਫੋਰਸ ਨੇ ਉਡ਼ਾਨ ਦੇ ਸਾਰੇ ਖੇਤਰਾਂ ਵਿਚ ਔਰਤਾਂ ਨੂੰ ਆਗਿਆ ਦੇਣ ਦਾ ਫੈਸਲਾ ਕੀਤਾ ਸੀ ਹਾਲਾਂਕਿ ਫਾਈਟਰ ਪਲੇਨ ਲਈ ਇਹ ਇਜਾਜਤ ਨਹੀਂ ਦਿਤੀ ਗਈ ਸੀ ਪਰ 2015 ਵਿਚ ਇਸ ਰੋਕ ਨੂੰ ਹਟਾ ਲਿਆ ਗਿਆ।

ਇਸ ਫੈਸਲੇ ਤੋਂ ਬਾਅਦ ਮੀਸਾ ਨੂੰ ਆਪਣੇ ਸਪਨੇ ਪੂਰੇ ਹੁੰਦੇ ਦਿਸੇ ਅਤੇ ਉਹ ਇਸ ਨੂੰ ਪੂਰਾ ਕਰਣ ਲਈ ਅਪਣੇ ਕਦਮ ਅੱਗੇ ਵਧਾਉਣ ਲੱਗੀ। ਮੀਸਾ ਪਹਿਲੀ ਫਾਈਟਰ ਪਾਇਲਟ ਬਨਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਭਾਰਤ ਦੀ ਅਵਨੀ ਚਤੁਰਵੇਦੀ ਵੀ ਪਹਿਲੀ ਭਾਰਤੀ ਫਾਈਟਰ ਪਾਇਲਟ ਬਣੀ ਹੈ। 19 ਫਰਵਰੀ ਨੂੰ ਆਪਣੀ ਟ੍ਰੇਨਿੰਗ ਦੇ ਦੌਰਾਨ ਜਾਮਨਗਰ ਵਿਚ ਅਵਨੀ ਨੇ ਮਿਗ - 21 ਬਾਇਸਨ ਨੂੰ ਉੜਾਇਆ ਸੀ।